ਹੜ੍ਹਾਂ ਤੋਂ ਬਾਅਦ ਖਾਲਸਾ ਏਡ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ ਦੌਰਾਨ ਗਾਇਕ ਮੰਗੀ ਮਾਹਲ ਪਹੁੰਚੇ ਸੇਵਾ ਕਰਨ, ਵੇਖੋ ਵੀਡੀਓ

ਖਾਲਸਾ ਏਡ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਮਦਦ ‘ਚ ਜੁਟੀ ਹੋਈ ਹੈ । ਹੜ੍ਹਾਂ ਦੇ ਪਾਣੀ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਤੱਕ ਅਤੇ ਲੋਕਾਂ ਤੱਕ ਲੰਗਰ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ ।

By  Shaminder July 25th 2023 05:24 PM

ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ, ਪਰ ਜੋ ਦੂਜਿਆਂ ਲਈ ਜਿਉਂਦੇ ਹਨ ਅਜਿਹੇ ਸ਼ਖਸ ਬਹੁਤ ਹੀ ਟਾਵੇਂ ਟਾਵੇਂ ਹੁੰਦੇ ਹਨ । ਖਾਲਸਾ ਏਡ (Khalsa Aid) ਵੀ ਅਜਿਹੀ ਸਮਾਜ ਸੇਵੀ ਸੰਸਥਾ ਹੈ ।ਜੋ ਦੁਨੀਆ ਭਰ ‘ਚ ਸੇਵਾ ਦੀ ਮਿਸਾਲ ਬਣੀ ਹੋਈ ਹੈ । ਸੰਸਥਾ ਦੇ ਵੱਲੋਂ ਦੁਨੀਆ ਭਰ ‘ਚ ਆਉਣ ਵਾਲੀਆਂ ਕੁਦਰਤੀ ਆਫਤਾਂ ਦੇ ਦੌਰਾਨ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਹਾਲ ਹੀ ‘ਚ ਪੰਜਾਬ ‘ਚ ਹੜ੍ਹਾਂ ਨੇ ਲੋਕਾਂ ਦੇ ਜਾਨ ਮਾਲ ਦਾ ਵੱਡਾ ਨੁਕਸਾਨ ਕੀਤਾ ਹੈ ।


ਹੋਰ ਪੜ੍ਹੋ : ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਦੀ ‘ਦੋਨੋ’ ਫ਼ਿਲਮ ਦਾ ਟੀਜ਼ਰ ਆਇਆ ਸਾਹਮਣੇ, ਫੈਨਸ ਨੂੰ ਪਸੰਦ ਆਈ ਰਾਜਵੀਰ ਅਤੇ ਪਾਲੋਮਾ ਢਿੱਲੋਂ ਦੀ ਜੋੜੀ

ਜਿਸ ਤੋਂ ਬਾਅਦ ਖਾਲਸਾ ਏਡ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਮਦਦ ‘ਚ ਜੁਟੀ ਹੋਈ ਹੈ । ਹੜ੍ਹਾਂ ਦੇ ਪਾਣੀ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਤੱਕ ਅਤੇ ਲੋਕਾਂ ਤੱਕ ਲੰਗਰ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ । ਹੁਣ ਜਿਉਂ ਜਿਉਂ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਪਾਣੀ ਬਾਹਰ ਨਿਕਲ ਰਿਹਾ ਹੈ ਤਾਂ ਵੀ ਖਾਲਸਾ ਏਡ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਜੁਟੀਆਂ ਹੋਈਆਂ ਹਨ ।

 

ਕਈ ਸੈਲੀਬ੍ਰੇਟੀਜ਼ ਵੀ ਪਹੁੰਚੇ ਮਦਦ ਕਰਨ 

ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹੁਣ ਤੱਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਗੈਵੀ ਚਾਹਲ ਵੀ ਪਹੁੰਚੇ ਸਨ ਅਤੇ ਹੁਣ ਪੰਜਾਬੀ ਗਾਇਕ ਮੰਗੀ ਮਾਹਲ ਵੀ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਦੇ ਲਈ ਪਹੁੰਚੇ ਹਨ ।


ਖਾਲਸਾ ਏਡ ਦੇ ਨਾਲ ਮਿਲ ਕੇ ਮੰਗੀ ਮਾਹਲ ਸੇਵਾ ਕਰਦੇ ਹੋਏ ਨਜ਼ਰ ਆਏ । ਜਿਸ ਦਾ ਇੱਕ ਵੀਡੀਓ ਖਾਲਸਾ ਏਡ ਨੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਮੰਗੀ ਮਾਹਲ ਰਾਹਤ ਕਾਰਜਾਂ ‘ਚ ਸੇਵਾਵਾਂ ਨਿਭਾ ਰਹੇ ਹਨ । 

View this post on Instagram

A post shared by Khalsa Aid (UK) (@khalsa_aid)





Related Post