ਰਿਸ਼ਭ ਪੰਤ ਦਾ ਹਾਲਚਾਲ ਜਾਨਣ ਦੇ ਲਈ ਪਹੁੰਚੇ ਹਰਭਜਨ ਸਿੰਘ, ਤਸਵੀਰਾਂ ਕੀਤੀਆਂ ਸਾਂਝੀਆਂ

ਰਿਸ਼ਭ ਪੰਤ ਜੋ ਕਿ ਕੁਝ ਮਹੀਨੇ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

By  Shaminder March 28th 2023 12:44 PM

 ਰਿਸ਼ਭ ਪੰਤ (Rishabh Pant)ਜੋ ਕਿ ਕੁਝ ਸਮਾਂ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ । ਉਹ ਹੁਣ ਸਪੀਡ ਦੇ ਨਾਲ ਰਿਕਵਰ ਹੋ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਕਿ ‘ਸਪੀਡੀ ਰਿਕਵਰੀ ਛੋਟੇ ਭਾਈ, ਭਰੋਸਾ ਕਰੋ ਅਤੇ ਜਾਣੋ ਤੁਹਾਡੇ ਅੰਦਰ ਕੁਝ ਅਜਿਹਾ ਹੈ ਜੋ ਕਿਸੇ ਵੀ ਚੀਜ਼ ਦੇ ਨਾਲੋਂ ਵੱਡਾ ਹੈ’। 


ਹੋਰ ਪੜ੍ਹੋ :  ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਚੰਡੀਗੜ੍ਹ ਦੀ ਪੱਤਝੜ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਰਿਸ਼ਭ ਪੰਤ ਦਾ ਹੋਇਆ ਸੀ ਐਕਸੀਡੈਂਟ

ਰਿਸ਼ਭ ਪੰਤ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ । ਜਿਸ ਤੋਂ ਬਾਅਦ ਉਸ ਦੀਆ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ‘ਚ ਉਹ ਬੈਸਾਖੀਆਂ ਦੇ ਨਾਲ ਤੁਰਦਾ ਹੋਇਆ ਦਿਖਾਈ ਦਿੱਤਾ ਸੀ ।ਦੱਸ ਦਈਏ ਕਿ ਰਿਸ਼ਭ ਪੰਤ ਦਾ ਬੀਤੇ ਸਾਲ 30 ਦਸੰਬਰ ਨੂੰ ਭਿਆਨਕ ਸੜਕ ਹਾਦਸਾ ਹੋਇਆ ਸੀ ।


View this post on Instagram

A post shared by Harbhajan Turbanator Singh (@harbhajan3)


ਉਸ ਦੇ ਗੋਡੇ ਅਤੇ ਸਿਰ ‘ਤੇ ਗੰਭੀਰ ਸੱਟਾਂ ਵੱਜੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਉਸ ਦੀ ਜਲਦ ਸਿਹਤਮੰਦੀ ਦੇ ਲਈ ਅਰਦਾਸ ਕਰ ਰਿਹਾ ਸੀ । ਪ੍ਰਸ਼ੰਸਕਾਂ ਅਤੇ ਦੋਸਤਾਂ ਮਿੱਤਰਾਂ ਦੀਆਂ ਦੁਆਵਾਂ ਰੰਗ ਲਿਆਈਆਂ ਅਤੇ ਪੰਤ ਹੁਣ ਹੌਲੀ ਹੌਲੀ ਰਿਕਵਰ ਹੋ ਰਹੇ ਹਨ । 


ਰਿਸ਼ਭ ਪੰਤ ਦੀ ਸਿਹਤ ‘ਚ ਸੁਧਾਰ

 ਹੁਣ ਰਿਸ਼ਭ ਪੰਤ ਪਹਿਲਾਂ ਨਾਲੋਂ ਤੰਦਰੁਸਤ ਹੈ ਅਤੇ ਉਸ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਜਿਸ ਨੂੰ ਵੇਖ ਕੇ ਉਸ ਦੇ ਫੈਨਸ ਵੀ ਖੁਸ਼ ਹਨ ਅਤੇ ਉਸ ਦੇ ਜਲਦ ਠੀਕ ਹੋਣ ਦੇ ਲਈ ਦੁਆ ਕਰ ਰਹੇ ਹਨ । 




Related Post