ਵਿਵੇਕ ਰੰਜਨ ਅਗਨੀਹੋਤਰੀ ਨੇ ਇੱਕ ਆਟੋ ਡਰਾਈਵਰ ਦੀ ਵੀਡੀਓ ਕੀਤੀ ਸ਼ੇਅਰ, ਵਜ੍ਹਾਂ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Pushp Raj March 23rd 2022 03:36 PM -- Updated: March 23rd 2022 03:56 PM

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਹ ਆਪਣੀ ਫ਼ਿਲਮ ਨਾਲ ਸਬੰਧਤ ਇੱਕ ਤੋਂ ਬਾਅਦ ਇੱਕ ਪੋਸਟ ਸ਼ੇਅਰ ਕਰਦੇ ਹਨ। ਜਿੱਥੇ ਕੁਝ ਲੋਕ ਫ਼ਿਲਮ ਦੇ ਸਮਰਥਨ 'ਚ ਇਸ ਨੂੰ ਦੇਖਣ ਦੀ ਅਪੀਲ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਫ਼ਿਲਮ ਨੂੰ ਦੇਖਣ ਵਾਲਿਆਂ ਨੂੰ ਕਈ ਫਾਇਦੇ ਦਿੰਦੇ ਨਜ਼ਰ ਆ ਰਹੇ ਹਨ। ਵਿਵੇਕ ਰੰਜਨ ਅਗਨੀਹੋਤਰੀ ਨੇ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ।

ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਆਟੋ ਡਰਾਈਵਰ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਇਕ ਆਟੋ ਰਿਕਸ਼ਾ ਚਾਲਕ 'ਦਿ ਕਸ਼ਮੀਰ ਫਾਈਲਜ਼' ਦੇਖਣ ਜਾ ਰਹੀਆਂ ਔਰਤਾਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਡਰਾਈਵਰ ਕਹਿੰਦਾ ਹੈ ਕਿ ਇਸ ਫ਼ਿਲਮ ਲਈ ਇਹ ਉਸ ਦੀ ਲੋਕ ਸੇਵਾ ਹੈ ਅਤੇ ਹਰ ਹਿੰਦੂ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ।

ਵੀਡੀਓ 'ਚ ਆਟੋ ਰਿਕਸ਼ਾ ਚਾਲਕ ਬਜ਼ੁਰਗ ਔਰਤ ਤੋਂ ਪੈਸੇ ਲੈਣ ਤੋਂ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ। ਇਸ 'ਤੇ ਉਥੇ ਮੌਜੂਦ ਇਕ ਹੋਰ ਔਰਤ ਨੇ ਜਦੋਂ ਆਟੋ ਚਾਲਕ ਨੂੰ ਪੈਸੇ ਲੈਣ ਲਈ ਕਿਹਾ ਤਾਂ ਉਹ ਹੱਥ ਜੋੜ ਕੇ ਕਹਿੰਦਾ- ਮੈਨੂੰ ਪੈਸੇ ਨਹੀਂ ਚਾਹੀਦੇ। ਪਰ ਔਰਤ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਇਸ 'ਤੇ ਡਰਾਈਵਰ ਜਵਾਬ ਦਿੰਦਾ ਹੈ ਕਿ ਤੁਸੀਂ 'ਦਿ ਕਸ਼ਮੀਰ ਫਾਈਲਜ਼' ਦੇਖਣ ਆਏ ਹੋ, ਇਸ ਲਈ ਮੈਂ ਤੁਹਾਡੇ ਤੋਂ ਪੈਸੇ ਨਹੀਂ ਲਵਾਂਗਾ।

ਡਰਾਈਵਰ ਅੱਗੇ ਕਹਿੰਦਾ ਹੈ ਕਿ ਦੁਨੀਆਂ ਬਹੁਤ ਕੁਝ ਕਰ ਰਹੀ ਹੈ। ਇਹ ਗੱਲ ਹੋਣੀ ਚਾਹੀਦੀ ਹੈ। ਹਰ ਹਿੰਦੂ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ। ਇਸ 'ਤੇ ਔਰਤ ਕਹਿੰਦੀ ਹੈ ਕਿ ਕੀ ਤੁਸੀਂ ਇਸ ਫ਼ਿਲਮ ਲਈ ਲੋਕ ਸੇਵਾ ਕਰੋਗੇ। ਡਰਾਈਵਰ ਇਸ ਗੱਲ ਨੂੰ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਇਸ ਫ਼ਿਲਮ ਲਈ ਲੋਕ ਸੇਵਾ ਕਰਾਂਗਾ। ਮੈਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਜੋ 'ਦਿ ਕਸ਼ਮੀਰ ਫਾਈਲਜ਼' ਦੇਖਣ ਜਾਣਗੇ।

ਹੋਰ ਪੜ੍ਹੋ : 'ਦਿ ਕਸ਼ਮੀਰ ਫਾਈਲਸ' ਨੇ ਬਣਾਇਆ ਨਵਾਂ ਰਿਕਾਰਡ, ਕਮਾਈ 'ਚ ਕੀਤਾ 300 ਕਰੋੜ ਦਾ ਅੰਕੜਾ ਪਾਰ

ਵਿਵੇਕ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- 'ਭਾਰਤ, ਮਨੁੱਖਤਾ, ਸਾਰਿਆਂ ਨੂੰ ਸਲਾਮ, ਧੰਨਵਾਦੀ।' ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਸ਼ੇਅਰ ਕੀਤੇ ਵੀਡੀਓ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੰਦੇ ਨਜ਼ਰ ਆ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਮੇਰਾ ਦੇਸ਼ ਬਦਲ ਰਿਹਾ ਹੈ। ਜਦਕਿ ਦੂਜੇ ਨੇ ਲਿਖਿਆ, ਭਾਰਤ ਦੀ ਪਛਾਣ ਮਨੁੱਖਤਾ ਹੈ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ- ਇਹ ਪਹਿਲੀ ਵਾਰ ਹੈ ਜਦੋਂ ਛੋਟੇ ਸ਼ਹਿਰ ਦੇ ਲੋਕ ਵੀ ਫਿਲਮਾਂ ਨੂੰ ਪ੍ਰਮੋਟ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਇਸ ਆਟੋ ਚਾਲਕ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।

 

View this post on Instagram

 

A post shared by Vivek Ranjan Agnihotri (@vivekagnihotri)

Related Post