ਜਾਣੋ 'ਵਾਇਸ ਆਫ਼ ਪੰਜਾਬ 10' ਦੇ ਆਡੀਸ਼ਨ ਕਦੋਂ 'ਤੇ ਕਿੱਥੇ ਹੋ ਰਹੇ ਹਨ

By  Aaseen Khan November 9th 2019 06:21 PM

ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਟੇਲੈਂਟ ਹੰਟ ਸ਼ੋਅ ਵਾਇਸ ਆਫ਼ ਪੰਜਾਬ ਜਿਸ ਨੇ ਸੰਗੀਤ ਜਗਤ ਨੂੰ ਹੁਣ ਤੱਕ ਬਹੁਤ ਸਾਰੇ ਸੁਰੀਲੇ ਅਤੇ ਮੈਗਾ ਸਟਾਰ ਦਿੱਤੇ ਹਨ। ਵਾਇਸ ਆਫ਼ ਪੰਜਾਬ ਦਾ ਹੁਣ ਦਸਵਾਂ ਸੀਜ਼ਨ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਆਡੀਸ਼ਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੇ ਹਨ। ਦੱਸ ਦਈਏ ਇਸ ਸ਼ੋਅ 'ਚ ਭਾਗ ਲੈਣ ਲਈ ਤੁਹਾਡੀ ਉਮਰ 18 ਤੋਂ 25 ਸਾਲ ਦੇ ਵਿਚ ਹੋਣੀ ਚਾਹੀਦੀ ਅਤੇ ਕੋਈ ਅਧਿਕਾਰਿਤ ਪਹਿਚਾਣ ਪੱਤਰ ਹੋਣ ਜ਼ਰੂਰੀ ਹੈ।

ਆਡੀਸ਼ਨ ਹੇਠ ਲਿਖੇ ਮੁਤਾਬਿਕ ਸ਼ਹਿਰਾਂ ਦੀਆਂ ਵੱਖ ਵੱਖ ਜਗ੍ਹਾਵਾਂ 'ਤੇ ਹੋਣ ਜਾ ਰਹੇ ਹਨ :

ਬਠਿੰਡਾ ਆਡੀਸ਼ਨ

ਤਰੀਕ -20 ਨਵੰਬਰ

ਸਮਾਂ - ਸਵੇਰੇ 9 ਵਜੇ

ਸਥਾਨ - ਬਾਬਾ ਫਰੀਦ ਗਰੁੱਪ ਆਫ਼ ਇੰਸਟੀਟਿਊਟ

ਪਿੰਡ - ਦਿਓਂ, ਬਠਿੰਡਾ

ਲੁਧਿਆਣਾ ਆਡੀਸ਼ਨ

ਤਰੀਕ -22 ਨਵੰਬਰ

ਸਮਾਂ - ਸਵੇਰੇ 9 ਵਜੇ

ਸਥਾਨ - ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ

ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ

ਜਲੰਧਰ ਆਡੀਸ਼ਨ

ਤਰੀਕ - 24 ਨਵੰਬਰ

ਸਮਾਂ - ਸਵੇਰੇ 9 ਵਜੇ

ਸਥਾਨ - ਬਲਦੇਵ ਰਾਏ ਮਿੱਤਲ ਆਡੀਟੋਰੀਅਮ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ

ਪਟਿਆਲਾ ਆਡੀਸ਼ਨ

ਤਰੀਕ - 26 ਨਵੰਬਰ

ਸਮਾਂ - 9 ਵਜੇ

ਸਥਾਨ - ਸੰਨੀ ਓਬਰਾਏ ਆਰਟਸ ਆਡੀਟੋਰੀਅਮ

ਪੰਜਾਬੀ ਯੂਨੀਵਰਸਿਟੀ

Related Post