ਸ਼ੁਰੂ ਹੋਣ ਜਾ ਰਿਹਾ ਹੈ ਪੰਜਾਬ ਦੇ ਨਿੱਕੇ ਟੈਲੇਂਟ ਨੂੰ ਪਰਖਣ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6,ਭੇਜੋ ਆਪਣਾ ਬਿਓਰਾ

By  Shaminder April 4th 2019 02:42 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ । ਇਸ ਲਈ ਤੁਸੀਂ ਵੀ ਹੋ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਅਤੇ ਤੁਹਾਡੇ ਵਿੱਚ ਵੀ ਹੈ ਹੁਨਰ ,ਪਰ ਇਸ ਹੁਨਰ ਨੂੰ ਵਿਖਾਉਣ ਲਈ ਕੋਈ ਪਲੇਟਫਾਰਮ ਨਹੀਂ ਹੈ ਤਾਂ ਤੁਸੀਂ ਇਸ ਸ਼ੋਅ 'ਚ ਹਿੱਸਾ ਲੈ ਕੇ ਆਪਣੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ ।

ਹੋਰ ਵੇਖੋ:ਗੌਰਵ ਕੌਂਡਾਲ ਦੇ ਸਿਰ ਤੇ ਸੱਜਿਆ ਵਾਇਸ ਆਫ ਪੰਜਾਬ ਸੀਜ਼ਨ 9 ਦਾ ਤਾਜ਼

https://www.facebook.com/ptcpunjabi/videos/828962464127391/

ਆਪਣੀ ਐਂਟਰੀ ਭੇਜਣ ਲਈ ਤੁਸੀਂ ਪੀਟੀਸੀ ਪੰਜਾਬੀ ਦੀ ਐਪ ਡਾਊਨਲੋਡ ਕਰੋ ਅਤੇ ਕਲਿੱਕ ਕਰੋ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ । ਜੇ ਤੁਹਾਡੇ 'ਚ ਹੁਨਰ ਹੈ ਤਾਂ ਤੁਹਾਨੂੰ ਵੀ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲ ਜਾਵੇਗਾ ।

ਹੋਰ ਵੇਖੋ :ਇਸ ਛੋਟੇ ਬੱਚੇ ਦੇ ਆਤਮ-ਵਿਸ਼ਵਾਸ ਦੇ ਤੁਸੀਂ ਵੀ ਹੋ ਜਾਓਗੇ ਕਾਇਲ

voice of punjab chota champ-6 voice of punjab chota champ-6

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਕਈ ਸ਼ੋਅ ਸ਼ੁਰੂ ਕੀਤੇ ਗਏ ਨੇ ਅਤੇ ਹੁਣ ਪੰਜਾਬ ਦੇ ਨਿੱਕੇ ਹੁਨਰ ਨੂੰ ਪਰਖਣ ਲਈ ਇਸ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਫਿਰ ਦੇਰ ਕਿਸ ਗੱਲ ਦੀ । ਜਲਦੀ ਕਰੋ ਅਤੇ ਆਪਣੇ ਟੈਲੇਂਟ ਨੂੰ ਦਰਸਾਉਂਦੇ ਆਡਿਓ ਕਲਿੱਪ ਅਤੇ ਡਿਟੇਲ ਭੇਜੋ ।

Related Post