‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਸੀਜ਼ਨ 6 ਦੇ ਅੰਮ੍ਰਿਤਸਰ ਆਡੀਸ਼ਨ ਦੀ ਦੇਖੋ ਪਹਿਲੀ ਝਲਕ

By  Lajwinder kaur May 31st 2019 01:37 PM -- Updated: May 31st 2019 01:50 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਅਜਿਹਾ ਮੰਚ ਹੈ ਜਿੱਥੇ ਪੰਜਾਬ ਦੇ ਨੰਨ੍ਹੇ ਸੁਰੀਲੇ ਗਾਇਕ ਬੱਚੇ ਆਪਣੀ ਗਾਇਕੀ ਦੇ ਜਲਵੇ ਬਿਖੇਰਦੇ ਹਨ। ਛੋਟਾ ਚੈਂਪ ਦੇ ਪਿਛਲੇ ਪੰਜ ਸੀਜ਼ਨਾਂ ਦੌਰਾਨ ਬੜੇ ਹੀ ਸੁਰੀਲੇ ਬੱਚੇ ਪੰਜਾਬੀ ਸੰਗੀਤ ਜਗਤ ਨੂੰ ਮਿਲੇ ਹਨ। ਹੁਣ ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਸ਼ੁਰੂ ਹੋ ਚੁੱਕਿਆ ਹੈ। ਜਿਸ ‘ਚ ਪੰਜਾਬ ਭਰ ‘ਚ ਘੁੰਮ ਕੇ ਅਜਿਹੇ ਸੁਰੀਲੇ ਬੱਚਿਆਂ ਨੂੰ ਚੁਣਿਆ ਗਿਆ ਹੈ ਜਿਹੜੇ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਇਸ ਸ਼ੋਅ ਨੂੰ ਜੱਜ ਕਰ ਰਹੇ ਹਨ। ਇਸ ਵਾਰ ਜੱਜਾਂ ਦੀਆਂ ਭੂਮਿਕਾ ‘ਚ ਗੁਰਮੀਤ ਸਿੰਘ, ਇੰਦਰਜੀਤ ਨਿੱਕੂ, ਮੰਨਤ ਨੂਰ, ਕਮਲ ਖ਼ਾਨ, ਖ਼ਾਨ ਸਾਬ, ਫ਼ਿਰੋਜ ਖ਼ਾਨ, ਪ੍ਰੀਤ ਹਰਪਾਲ ਨਜ਼ਰ ਆਉਣਗੇ।

ਹੋਰ ਵੇਖੋ:ਕੀ ਕਹਿਣਾ ਹੈ ਸਤੀਸ਼ ਕੌਸ਼ਿਕ ਦਾ ਪੰਜਾਬੀ ਇੰਡਸਟਰੀ ਬਾਰੇ, ਦੇਖੋ ਵੀਡੀਓ

ਇਸ ਵਾਰ ਇਸ ਸ਼ੋਅ ‘ਚ ਅੰਮ੍ਰਿਤਸਰ ਦੇ ਆਡੀਸ਼ਨ ਦੇਖਣ ਨੂੰ ਮਿਲਣਗੇ। ਜੀ ਹਾਂ ਇਸ ਦਾ ਪ੍ਰਸਾਰਣ 4 ਜੂਨ ਤੇ 5 ਜੂਨ ਨੂੰ ਰਾਤ 8.30 ਵਜੇ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਉੱਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ।

 

Related Post