'ਪਾਣੀ ਦੀਆਂ ਛੱਲਾਂ ਹੋਵਣ' 'ਤੇ ਇਸ ਬੱਚੀ ਦੀ ਲਾਜਵਾਬ ਪਰਫਾਰਮੈਂਸ ਨੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਜੱਜਾਂ ਨੂੰ ਕੀਤਾ ਸੀ ਮੰਤਰ-ਮੁਗਧ

By  Shaminder April 9th 2019 12:16 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਛੇ ਸ਼ੁਰੂ ਹੋ ਚੁੱਕਿਆ ਹੈ ।ਤੁਹਾਡੇ ਵਿੱਚ ਵੀ ਜੇ ਹਨ ਗਾਇਕੀ ਦੇ ਗੁਰ ਅਤੇ ਤੁਸੀਂ ਵੀ ਗਾਇਕੀ ਦੇ ਖੇਤਰ 'ਚ ਵੱਧਣਾ ਚਾਹੁੰਦੇ ਹੋ ਅੱਗੇ ਤਾਂ ਆਪਣੀ ਐਂਟਰੀ ਜਲਦ ਤੋਂ ਜਲਦ ਭੇਜ ਕੇ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਜਾ ਰਹੇ ਇਸ ਸ਼ੋਅ 'ਚ ਹਿੱਸਾ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਹੋ । ਇਸ ਸ਼ੋਅ 'ਚ ਭਾਗ ਲੈਣ ਲਈ ਤੁਹਾਡੀ ਉਮਰ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਹੈ ਤਾਂ ਤੁਸੀਂ ਵੀ ਇਸ ਸ਼ੋਅ 'ਚ ਭਾਗ ਲੈ ਕੇ ਆਪਣੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ ।

ਹੋਰ ਵੇਖੋ :ਇਸ ਛੋਟੇ ਬੱਚੇ ਦੇ ਆਤਮ-ਵਿਸ਼ਵਾਸ ਦੇ ਤੁਸੀਂ ਵੀ ਹੋ ਜਾਓਗੇ ਕਾਇਲ

Voice Of Punjab Chhota Champ Season 6: Here’s How You Can Participate Voice Of Punjab Chhota Champ Season 6: Here’s How You Can Participate

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 ਜਲਦ ਹੀ ਪੀਟੀਸੀ ਪੰਜਾਬੀ ‘ਤੇ ਸ਼ੁਰੂ ਹੋਣ ਜਾ ਰਿਹਾ ਹੈ । ਇਸ ਲਈ ਤੁਸੀਂ ਵੀ ਹੋ ਅੱਠ ਤੋਂ ਚੌਦਾਂ ਸਾਲ ਦੇ ਦਰਮਿਆਨ ਅਤੇ ਤੁਹਾਡੇ ਵਿੱਚ ਵੀ ਹੈ ਹੁਨਰ ,ਪਰ ਇਸ ਹੁਨਰ ਨੂੰ ਵਿਖਾਉਣ ਲਈ ਕੋਈ ਪਲੇਟਫਾਰਮ ਨਹੀਂ ਹੈ ਤਾਂ ਤੁਸੀਂ ਇਸ ਸ਼ੋਅ ‘ਚ ਹਿੱਸਾ ਲੈ ਕੇ ਆਪਣੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ । ਆਪਣੀ ਐਂਟਰੀ ਭੇਜਣ ਲਈ ਤੁਸੀਂ ਪੀਟੀਸੀ ਪੰਜਾਬੀ ਦੀ ਐਪ ਡਾਊਨਲੋਡ ਕਰੋ ਅਤੇ ਕਲਿੱਕ ਕਰੋ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ-6 ਅਤੇ ਭਰੋ ਆਪਣੀ ਪੂਰੀ ਡਿਟੇਲ ।

ਹੋਰ ਵੇਖੋ :ਬੱਚਿਆਂ ਦੇ ਗਾਇਕੀ ਦੇ ਹੁਨਰ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਂਦਾ ਹੈ ਵਾਇਸ ਆਫ਼ ਪੰਜਾਬ ਛੋਟਾ ਚੈਂਪ

https://www.youtube.com/watch?v=0wjYkO-x1yc

ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ਤਿੰਨ 'ਚ ਇੱਕ ਅਜਿਹੇ ਨਿੱਕੇ ਟੈਲੇਂਟ ਨਾਸਿਕ ਦੀ ਰਹਿਣ ਵਾਲੀ ਗੁਰਨੂਰ ਦੀ ਪਰਫਾਰਮੈਂਸ । ਜਿਸ ਨੇ 'ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ' ਤੇ ਗੀਤ ਗਾ ਕੇ ਅਜਿਹੀ ਪਰਫਾਰਮੈਂਸ ਵਿਖਾਈ ਕਿ ਜੱਜ ਵੀ ਉਸ ਦੀ ਗਾਇਕੀ ਦੇ ਕਾਇਲ ਹੋ ਗਏ ਅਤੇ ਰੌਸ਼ਨ ਪ੍ਰਿੰਸ ਨੇ ਤਾਂ ਉਸ ਦੇ ਪੈਰਾਂ ਨੂੰ ਹੱਥ ਤੱਕ ਲਾ ਦਿੱਤੇ । ਇਸ ਨਿੱਕੀ ਗਾਇਕਾ ਦੇ ਹੁਨਰ ਨੂੰ ਵੇਖ ਕੇ ਜੱਜ ਏਨੇ ਕੁ ਖੁਸ਼ ਹੋਏ ਕਿ ਗੁਰਨੂਰ ਨੂੰ ਹੱਥਾਂ 'ਤੇ ਚੁੱਕ ਲਿਆ । ਤੁਸੀਂ ਵੀ ਵੇਖੋ ਇਸ ਬੱਚੀ ਦੀ ਪਰਫਾਰਮੈਂਸ।

Related Post