ਸੰਗੀਤ ਦੇ ਮੁਕਾਬਲੇ ’ਚ ਕੀ ਹਰੀਮਾ ਦੇ ਸਕੇਗੀ ਹੋਰ ਪ੍ਰਤੀਭਾਗੀਆਂ ਨੂੰ ਟੱਕਰ, ਜਾਨਣ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’

By  Rupinder Kaler December 11th 2019 03:36 PM

ਪੀਟੀਸੀ ਨੈੱਟਵਰਕ ਦੇ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਆਗਾਜ਼ ਹੋ ਗਿਆ ਹੈ । ਇਸ ਸ਼ੋਅ ਰਾਹੀਂ ਉਹਨਾਂ ਨੌਜਵਾਨਾਂ ਦੇ ਸੁਫਨਿਆਂ ਨੂੰ ਪੂਰਾ ਕੀਤਾ ਜਾਂਦਾ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਜ਼ਜਬਾ ਰੱਖਦੇ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ‘ਵਾਇਸ ਆਫ਼ ਪੰਜਾਬ’ ਲਈ ਹਜ਼ਾਰਾਂ ਮੁੰਡੇ ਕੁੜੀਆਂ ਨੇ ਆਡੀਸ਼ਨ ਦਿੱਤਾ ਪਰ ਸ਼ੋਅ ਦੇ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਨਗੀਨਿਆਂ ਦੀ ਹੀ ਚੋਣ ਕੀਤੀ ਹੈ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਸੀ ।

ਇਹਨਾਂ ਨਗੀਨਿਆਂ ਵਿੱਚੋਂ ਇੱਕ ਹੈ ਹਰੀਮਾ ਜਿਹੜੀ ਇੱਕ ਸਧਾਰਣ ਪਰਿਵਾਰ ਨਾਲ ਸਬੰਧ ਰੱਖਦੀ ਹੈ । ਪਰ ਉਸ ਦੀ ਆਵਾਜ਼ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ ।ਸੁਰਾਂ ਦੇ ਇਸ ਮੁਕਾਬਲੇ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਪ੍ਰਤੀਭਾਗੀ ਹਨ । ਜਿਹੜੇ ਗਾਇਕੀ ਦੇ ਮਾਮਲੇ ਵਿੱਚ ਕਈਆਂ ਨੂੰ ਟੱਕਰ ਦਿੰਦੇ ਹਨ । ਅਜਿਹੇ ਵਿੱਚ ਹਰੀਮਾ ਆਪਣੇ ਗਾਇਕਾ ਬਣਨ ਦੇ ਸੁਫ਼ਨੇ ਨੂੰ ਪੂਰਾ ਕਰ ਸਕੇਗੀ ਇਹ ਜਾਨਣ ਲਈ ਦੇਖਦੇ ਰਹੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਅੱਜ ਰਾਤ 6.45 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਦਾ ਇਹ ਟੈਲੇਂਟ ਹੰਟ ਸ਼ੋਅ ਪਿਛਲੇ 10 ਸਾਲਾਂ ਤੋਂ ਪੰਜਾਬੀ ਸੰਗੀਤ ਦੀ ਸੇਵਾ ਕਰਦਾ ਆ ਰਿਹਾ ਹੈ । ਇਸ ਸ਼ੋਅ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਮਿਲੇ ਹਨ । ਜਿਨ੍ਹਾਂ ਦਾ ਪੰਜਾਬੀ ਸੰਗੀਤ ਵਿੱਚ ਵੱਡਾ ਨਾਂਅ ਹੈ ।

Related Post