ਅੰਮ੍ਰਿਤਸਰ ਤੋਂ ਬਾਅਦ ਕੱਲ੍ਹ (20 ਨਵੰਬਰ) ਨੂੰ ਬਠਿੰਡਾ ’ਚ ਹੋਵੇਗਾ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਆਡੀਸ਼ਨ

By  Rupinder Kaler November 19th 2019 04:36 PM -- Updated: November 20th 2019 05:58 PM

ਪੀਟੀਸੀ ਪੰਜਾਬੀ ਦੇ ਟੇਲੈਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਅੰਮ੍ਰਿਤਸਰ ਆਡੀਸ਼ਨ ਵਿੱਚ ਹਜ਼ਾਰਾਂ ਮੁੰਡੇ ਕੁੜੀਆਂ ਆਪਣੀ ਕਿਸਮਤ ਅਜ਼ਮਾਉਣ ਲਈ ਪਹੁੰਚੇ ਸਨ ।ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ਵਿੱਚ ਹੋਏ ਇਸ ਆਡੀਸ਼ਨ ਦੌਰਾਨ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਹੀਰਿਆਂ ਦੀ ਹੀ ਚੋਣ ਕੀਤੀ ਹੈ ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਬਨਾਉਣ ਦਾ ਜਜ਼ਬਾ ਰੱਖਦੇ ਹਨ । ਇਸ ਆਡੀਸ਼ਨ ਦੌਰਾਨ ਮੁੰਡੇ ਕੁੜੀਆਂ ਹੀ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਮੁਕਾਬਲੇ ਦੇ ਅਗਲੇ ਪੜਾਅ ਵਿੱਚ ਹਿੱਸਾ ਲੈ ਸਕਣਗੇ ।

https://www.instagram.com/p/B4_6PU2By_J/

ਅੰਮ੍ਰਿਤਸਰ ਦੇ ਆਡੀਸ਼ਨ ਤੋਂ ਬਾਅਦ ਹੁਣ ਕੱਲ ਯਾਨੀ 20 ਨਵੰਬਰ ਨੂੰ ਬਠਿੰਡਾ ਵਿੱਚ ਆਡੀਸ਼ਨ ਹੋ ਜਾ ਰਿਹਾ । ਆਡੀਸ਼ਨ ਦੇਣ ਵਾਲੇ ਪ੍ਰਤੀਭਾਗੀ ਸਵੇਰੇ 9.00 ਵਜੇ ਇਸ ਪਤੇ :- ਬਾਬਾ ਫਰੀਦ ਗਰੁੱਪ ਆਫ਼ ਇੰਸਟੀਟਿਊਟ, ਪਿੰਡ – ਦਿਓਂ, ਬਠਿੰਡਾ ’ਤੇ ਪਹੁੰਚ ਜਾਣ ।

‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਆਡੀਸ਼ਨ ਦੇਣ ਵਾਲਿਆਂ ਲਈ ਜ਼ਰੂਰੀ ਦਸਤਾਵੇਜ਼ :- ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ । ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ ।

ਬਠਿੰਡਾ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ’ਚ ਵੀ ਆਡੀਸ਼ਨ ਹੋਣਗੇ । ਜਿੰਨ੍ਹਾ ਦਾ ਵੇਰਵਾ ਇਸ ਤਰ੍ਹਾਂ ਹੈ :-

ਸ਼ਹਿਰ 

ਤਾਰੀਖ ਤੇ ਸਮਾਂ 

ਪਤਾ

ਲੁਧਿਆਣਾ

22 ਨਵੰਬਰ, ਸਵੇਰੇ 9 :00 ਵਜੇ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ

ਜਲੰਧਰ

24 ਨਵੰਬਰ, ਸਵੇਰੇ 9 :00 ਵਜੇ

ਬਲਦੇਵ ਰਾਏ ਮਿੱਤਲ ਆਡੀਟੋਰੀਅਮ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ

ਪਟਿਆਲਾ

26 ਨਵੰਬਰ, ਸਵੇਰੇ 9 :00 ਵਜੇ

ਸੰਨੀ ਓਬਰਾਏ ਆਰਟਸ ਆਡੀਟੋਰੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਮੋਹਾਲੀ

28 ਨਵੰਬਰ, ਸਵੇਰੇ 9 :00 ਵਜੇ

ਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21, ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਮੋਹਾਲੀ ਪੰਜਾਬ

ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ । ਆਪਣੀ ਐਂਟਰੀ ਭੇਜਣ ਲਈ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ। ‘ਪੀਟੀਸੀ ਪਲੇਅ’ ਐਪ ਡਾਉਨਲੋਡ ਕਰਨ ਤੋਂ ਬਾਅਦ ਕਲਿੱਕ ਕਰੋ ‘ਪੀਟੀਸੀ ਵਾਇਸ ਆਫ਼ ਪੰਜਾਬ’ ਸੀਜ਼ਨ-10 ਦੇ ਫਾਰਮ ’ਤੇ, ਭਰੋ ਆਪਣੀ ਜਾਣਕਾਰੀ ਤੇ ਅੱਪਲੋਡ ਕਰੋ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਕੋਈ ਗਾਣਾ । ਜਿਨ੍ਹਾਂ ਦੀ ਆਵਾਜ਼ ਵਿੱਚ ਹੋਵੇਗਾ ਦਮ ਉਹਨਾਂ ਨੂੰ ਮਿਲੇਗੀ ‘ਵਾਇਸ ਆਫ਼ ਪੰਜਾਬ’ ਦੇ ਆਡੀਸ਼ਨ ਵਿੱਚ ਸਿੱਧੀ ਐਂਟਰੀ ।

Related Post