ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਹੋਵੇਗਾ ਕੁਝ ਖ਼ਾਸ, ਜ਼ੋਰਾ ਰੰਧਾਵਾ ਸਮੇਤ ਵੱਡੇ ਗਾਇਕ ਆਪਣੇ ਗੀਤਾਂ ਨਾਲ ਜਮਾਉਣਗੇ ਰੰਗ
Rupinder Kaler
January 4th 2020 12:20 PM
ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਇਸ ਹਫ਼ਤੇ ਬਹੁਤ ਹੀ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਸ਼ੋਅ ਵਿੱਚ ਗਾਇਕ ਜ਼ੋਰਾ ਰੰਧਾਵਾ ਤੇ ਕੁਵਰ ਵਿਰਕ ਸੈਲੀਬ੍ਰਿਟੀ ਜੱਜ ਦੇ ਤੌਰ ਤੇ ਪਹੁੰਚ ਰਹੇ ਹਨ । ਇਸ ਵਾਰ ਉਹਨਾਂ ਪ੍ਰਤੀਭਾਗੀਆਂ ਨੂੰ ਗੋਲਡਨ ਚਾਂਸ ਦਿੱਤਾ ਜਾਵੇਗਾ, ਜਿਨ੍ਹਾਂ ’ਤੇ ਸ਼ੋਅ ਵਿੱਚੋਂ ਬਾਹਰ ਜਾਣ ਦਾ ਖਤਰਾ ਮੰਡਰਾ ਰਿਹਾ ਹੈ ।