‘ਵਾਇਸ ਆਫ਼ ਪੰਜਾਬ ਸੀਜ਼ਨ 10’ ਲਈ ਕੱਲ੍ਹ (28 ਨਵੰਬਰ) ਨੂੰ ਮੋਹਾਲੀ ’ਚ ਹੋਣ ਜਾ ਰਹੇ ਹਨ ਆਡੀਸ਼ਨ

By  Rupinder Kaler November 27th 2019 12:04 PM

‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਮੁਕਾਬਲੇ ਲਈ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਤੇ ਪਟਿਆਲਾ ਵਿੱਚ ਆਡੀਸ਼ਨ ਹੋ ਚੁੱਕੇ ਹਨ । ਹੁਣ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਕੋਲ ਆਖਰੀ ਚਾਂਸ ਬਚਿਆ ਹੈ, ਕਿਉਂਕਿ ਕੱਲ੍ਹ ਯਾਨੀ 28 ਨਵੰਬਰ ਨੂੰ ਮੋਹਾਲੀ ਦੇ ਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21 ਵਿੱਚ ਇਸ ਸ਼ੋਅ ਦਾ ਆਖਰੀ ਆਡੀਸ਼ਨ ਹੋਣ ਜਾ ਰਿਹਾ ਹੈ ।

Voice Of Punjab 10 Patiala Auditions: Singers Line Up In Large Numbers To Be The Next Singing Sensation Voice Of Punjab 10 Patiala Auditions: Singers Line Up In Large Numbers To Be The Next Singing Sensation

ਇਸ ਆਡੀਸ਼ਨ ਤੋਂ ਬਾਅਦ ਉਹਨਾਂ ਨੌਜਵਾਨਾਂ ਲਈ ਕੋਈ ਚਾਂਸ ਨਹੀਂ ਬਚੇਗਾ, ਜਿਹੜੇ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਇਸ ਟੈਲੇਂਟ ਹੰਟ ਸ਼ੋਅ ਰਾਹੀਂ ਨੌਜਵਾਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਲਈ ਮੌਕੇ ਉਪਲੱਬਧ ਕਰਵਾਉਂਦਾ ਹੈ । ਇਸ ਸ਼ੋਅ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ ।

https://www.instagram.com/p/B5UlpwgF0DK/

‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਆਡੀਸ਼ਨ ਦੇਣ ਵਾਲਿਆਂ ਲਈ ਜ਼ਰੂਰੀ ਦਸਤਾਵੇਜ਼ –

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ । ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ ।

https://www.instagram.com/p/B5UezlqFKhb/

Related Post