‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਬਠਿੰਡਾ ਦੇ ਰਹਿਣ ਵਾਲੇ ਸੋਨੀ ਸਿੰਘ ਦਾ ਸੰਗੀਤਕ ਸਫ਼ਰ

By  Rupinder Kaler February 6th 2020 12:39 PM

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ 8 ਫਰਵਰੀ ਨੂੰ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗਰੈਂਡ ਫ਼ਿਨਾਲੇ ਦੀ ਤਰੀਕ ਜਿਸ ਤਰ੍ਹਾਂ ਨੇੜੇ ਆ ਰਹੀ ਹੈ ਉਸ ਦੇ ਨਾਲ ਹੀ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਵੱਧਦੀਆਂ ਜਾ ਰਹੀਆ ਹਨ, ਕਿਉਂਕਿ ਗਰੈਂਡ ਫਿਨਾਲੇ ਵਿੱਚ ਪਹੁੰਚੇ 6 ਦੇ 6 ਪ੍ਰਤੀਭਾਗੀ ਇੱਕ ਤੋਂ ਵੱਧ ਇੱਕ ਹਨ । ਇਹਨਾਂ ਪ੍ਰਤੀਭਾਗੀਆਂ ਵਿੱਚੋਂ ਬਠਿੰਡਾ ਦਾ ਰਹਿਣ ਵਾਲਾ ਸੋਨੀ ਸਿੰਘ ਅਜਿਹਾ ਪ੍ਰਤੀਭਾਗੀ ਹੈ ਜਿਹੜਾ ਹਰ ਇੱਕ ਨੂੰ ਆਪਣੇ ਗਾਣਿਆਂ ਨਾਲ ਮੋਹ ਲੈਂਦਾ ਹੈ ।

ਬਠਿੰਡਾ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਸੁਰ ਤੇ ਸੰਗੀਤ ਦਾ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ । ਇਸ ਨੂੰ ਦਿਖਾਉਣ ਲਈ ਪੀਟੀਸੀ ਪੰਜਾਬੀ ’ਤੇ ਅੱਜ ਯਾਨੀ 6 ਫਰਵਰੀ ਨੂੰ ਖ਼ਾਸ ਐਪੀਸੋਡ ਦਿਖਾਇਆ ਜਾ ਰਿਹਾ ਹੈ । ਸੋ ਸੋਨੀ ਸਿੰਘ ਦੇ ਇਸ ਸੰਗੀਤਕ ਸਫ਼ਰ ਨੂੰ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸੋਮਵਾਰ ਤੋਂ ਵੀਰਵਾਰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post