ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸਟੂਡੀਓ ਰਾਊਂਡ

By  Rupinder Kaler December 21st 2019 01:43 PM -- Updated: December 23rd 2019 12:14 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਹੁਣ ਤੱਕ ਦਿਖਾਏ ਗਏ ਐਪੀਸੋਡਾਂ ਵਿੱਚ ਤੁਸੀਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਲਏ ਗਏ ਆਡੀਸ਼ਨ ਦੇਖੇ ਹਨ । ਇਹਨਾਂ ਆਡੀਸ਼ਨਾਂ ਬਾਅਦ ਹੁਣ ਉਹਨਾਂ ਨੌਜਵਾਨਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਿਆ ਜਾਵੇਗਾ ਜਿਹੜੇ ਜੱਜਾਂ ਦੀ ਪਾਰਖੀ ਨਜ਼ਰ ਨੇ ਚੁਣੇ ਹਨ । ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹੁਣ ਸਟੂਡੀਓ ਰਾਉਂਡ ਸ਼ੁਰੂ ਹੋਣ ਜਾ ਰਿਹਾ ਹੈ ।

https://www.instagram.com/p/B6S2VQ7grLY/

ਇਸ ਰਾਉਂਡ ਵਿੱਚ ਆਡੀਸ਼ਨਾਂ ਦੌਰਾਨ ਚੁਣੇ ਗਏ ਪ੍ਰਤੀਭਾਗੀਆਂ ਨੂੰ ਵੱਖ ਵੱਖ ਗਰੁੱਪਾਂ ਵਿੱਚ ਵੰਡ ਕੇ ਉਹਨਾਂ ਦੀ ਆਵਾਜ਼ ਨੂੰ ਪਰਖਿਆ ਜਾਵੇਗਾ । ਇਸ ਰਾਊਂਡ ਵਿੱਚ ਜਿਸ ਦੀ ਆਵਾਜ਼ ਵਿੱਚ ਦਮ ਹੋਵੇਗਾ ਉਹ ਸ਼ੋਅ ਦੇ ਅਗਲੇ ਪੜਾਅ ਵਿੱਚ ਜਾਵੇਗਾ, ਜੋ ਹਾਰੇਗਾ ਉਸ ਨੂੰ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ।

ਸੋ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਕੌਣ ਬਣਦਾ ਹੈ ‘ਵਾਇਸ ਆਫ਼ ਪੰਜਾਬ’ ਇਹ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post