ਇਨ੍ਹਾਂ ਦੋ ਪ੍ਰਤੀਭਾਗੀਆਂ ਦੇ ਸਿਰ ‘ਤੇ ਸੱਜਿਆ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਤਾਜ
Lajwinder kaur
December 20th 2020 11:59 AM
ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-11 ਨੇ ਆਪਣੇ ਸੁਰਾਂ ਦਾ ਸਫ਼ਰ ਪੂਰਾ ਕਰ ਲਿਆ ਹੈ ਤੇ ‘ਵਾਇਸ ਆਫ਼ ਪੰਜਾਬ ਸੀਜ਼ਨ 11’ ਦਾ ਖਿਤਾਬ ਕੁਸ਼ਾਗਰ ਕਾਲੀਆ ਤੇ ਅਭਿਜੀਤ ਭੰਡਾਰੀ ਦੀ ਝੋਲੀ ਪਿਆ ਹੈ । ਇਨ੍ਹਾਂ ਦੋਵਾਂ ਨੇ ਜਿੱਤਿਆ ਹੈ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਖਿਤਾਬ । 
ਇਸ ਵਾਰ ਇਹ ਰਿਆਲਟੀ ਸ਼ੋਅ ਰਿਹਾ ਕੁਝ ਵੱਖਰਾ । ਕਿਉਂਕਿ ਇਸ ਵਾਰ ਦੋ ਪ੍ਰਤੀਭਾਗੀਆਂ ਦੇ ਸਿਰ ਉੱਤੇ ਵਾਇਸ ਆਫ਼ ਪੰਜਾਬ ਦਾ ਤਾਜ ਸੱਜਿਆ ਹੈ ।

ਦੱਸ ਦਈਏ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸ਼ੋਅ ਲਈ ਆਡੀਸ਼ਨ ਆਨਲਾਈਨ ਕਰਵਾਏ ਗਏ ਸਨ । ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਬਹੁਤ ਹੀ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਦੇ ਹੋਏ ਆਡੀਸ਼ਨ ਪਾਸ ਕਰਨ ਤੋਂ ਬਾਅਦ ਵੱਖ-ਵੱਖ ਰਾਊਂਡ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ ਵੇਖੀ ਗਈ ।

View this post on Instagram