ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਜੱਜਾਂ ਨੂੰ ਸੀਜ਼ਨ 6 ਤੋਂ ਨੇ ਬਹੁਤ ਉਮੀਦਾਂ, 27 ਮਈ ਤੋਂ ਹੋਣ ਜਾ ਰਿਹਾ ਹੈ ਸ਼ੋਅ ਦਾ ਆਗਾਜ਼

By  Lajwinder kaur May 27th 2019 12:25 PM -- Updated: May 27th 2019 12:26 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਜੋ ਕਿ ਆਪਣੇ ਪੰਜ ਸੀਜ਼ਨ ਸਫ਼ਲਤਾ ਪੂਰਵਕ ਪੂਰੇ ਕਰਨ ਤੋਂ ਬਾਅਦ ਸੀਜ਼ਨ 6 ‘ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਵਲੋਂ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਜਿਸ ਨਾਲ ਪੰਜਾਬੀ ਆਪਣੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਰੱਖ ਸਕਦੇ ਹਨ।

ਵਾਇਸ ਆਫ਼ ਪੰਜਾਬ ਛੋਟਾ ਚੈਂਪ ਅਜਿਹਾ ਮੰਚ ਹੈ ਜਿੱਥੇ ਪੰਜਾਬ ਦੇ ਨੰਨ੍ਹੇ-ਮੁੰਨ੍ਹੇ ਸੁਰੀਲੇ ਗਾਇਕ ਆਪਣੀ ਗਾਇਕੀ ਦੇ ਜਲਵੇ ਬਿਖੇਰਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੇ ਇਸ ਹੁਨਰ ਦੀ ਪਰਖ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਸ਼ੋਅ ਦੇ ਰਾਹੀਂ ਪੰਜਾਬ ਭਰ ‘ਚ ਘੁੰਮ ਕੇ ਅਜਿਹੇ ਸੁਰੀਲੇ ਬੱਚੇ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਨੇ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਜੱਜਾਂ ਦੀ ਉਮੀਦਾਂ ਉੱਤੇ ਖਰ੍ਹੇ ਉੱਤਰੇ ਹਨ। ਇਸ ਵਾਰ ਜੱਜਾਂ ਦੀਆਂ ਭੂਮਿਕਾ ‘ਚ ਗੁਰਮੀਤ ਸਿੰਘ, ਇੰਦਰਜੀਤ ਨਿੱਕੂ, ਮੰਨਤ ਨੂਰ, ਕਮਲ ਖ਼ਾਨ, ਖ਼ਾਨ ਸਾਬ, ਫ਼ਿਰੋਜ ਖ਼ਾਨ ਨਜ਼ਰ ਆਉਣਗੇ। ਵੀਡੀਓ ‘ਚ ਦੇਖ ਸਕਦੇ ਹੋ, ਸਾਰੇ ਜੱਜਾਂ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਵੀ ਬੱਚਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਪੀਟੀਸੀ ਪੰਜਾਬੀ ਦੇ ਸ਼ੋਅ ਛੋਟਾ ਚੈਂਪ ਦਾ ਇਹ ਸਿਲਸਿਲਾ 27 ਮਈ ਦਿਨ ਸੋਮਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਈਏ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੋਮਵਾਰ ਤੋਂ ਵੀਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲਣ ਵਾਲਾ ਹੈ।

 

 

Related Post