ਵਾਇਸ ਆਫ ਪੰਜਾਬ ਸੀਜ਼ਨ-9 ,ਸੁਰਾਂ ਦੇ ਸੁਰੀਲੇ ਸਫਰ 'ਚ ਤੁਸੀਂ ਵੀ ਆਜ਼ਮਾ ਸਕਦੇ ਹੋ ਕਿਸਮਤ ,10 ਦਸੰਬਰ ਤੋਂ ਸ਼ੁਰੂ ਹੋ ਰਹੇ ਨੇ ਆਡੀਸ਼ਨ

By  Shaminder December 8th 2018 12:04 PM

ਵਾਇਸ ਆਫ ਪੰਜਾਬ ਸੀਜ਼ਨ -9 ਸ਼ੁਰੂ ਹੋਣ ਜਾ ਰਿਹਾ ਹੈ । ਇਸ ਆਡੀਸ਼ਨ 'ਚ ਭਾਗ ਲੈ ਕੇ ਜੇ ਤੁਸੀਂ ਵੀ ਸੁਰਾਂ ਦੇ ਦਮ 'ਤੇ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁੰਦੇ ਹੋ ਤਾਂ ਸ਼ੁਰੂ ਹੋਣ ਜਾ ਰਿਹਾ ਵਾਇਸ ਆਫ ਪੰਜਾਬ ਸੀਜ਼ਨ -9 ਅਤੇ ਤੁਸੀਂ ਵੀ ਆਪਣੀ ਕਿਸਮਤ ਆਜ਼ਮਾ ਸਕਦੇ ਹੋ । ਇਸ ਲਈ ਤੁਹਾਡੇ ਕੋਲ ਲੋੜੀਂਦੀ ਯੋਗਤਾ ਹੋਣੀ ਵੀ ਜ਼ਰੂਰੀ ਹੈ ।ਇਸ ਲਈ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਹੈ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਕਲਾਕਾਰ ਕਰਨਗੇ ਪਰਫਾਰਮ ,ਮੋਹਾਲੀ ‘ਚ ਜ਼ੋਰ ਸ਼ੋਰ ਨਾਲ ਚੱਲ ਰਹੀ ਤਿਆਰੀ ,ਵੇਖੋ ਤਸਵੀਰਾਂ

https://www.youtube.com/watch?v=cu0h97cPpRc

ਇਸ ਲਈ ਜੇ ਤੁਹਾਨੂੰ ਵੀ ਹੈ ਆਪਣੇ ਸੁਰਾਂ 'ਤੇ ਯਕੀਨ ਤਾਂ ਤੁਸੀਂ ਆਪਣੇ ਆਡੀਸ਼ਨ ਦੇ ਸਕਦੇ ਹੋ । ਵਾਇਸ ਆਫ ਪੰਜਾਬ ਸੀਜ਼ਨ -9 ਦੇ ਲਈ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੱਖੇ ਗਏ ਨੇ ।ਮੋਹਾਲੀ 'ਚ ਅਡੀਸ਼ਨ ਦਸ ਦਸੰਬਰ ਨੂੰ ਹੋਣ ਜਾ ਰਹੇ ਨੇ । ਸੋ ਤੁਸੀਂ ਮੋਹਾਲੀ 'ਚ ਸਥਿਤ ਦਾਰਾ ਸਟੂਡਿਓ ,ਫੇਸ ਛੇ ਨੈਸ਼ਨਲ ਹਾਈਵੇ ਨੰਬਰ ਇੱਕੀ 'ਚ ਸਵੇਰੇ ਨੌ ਵਜੇ ਪਹੁੰਚ ਕੇ ਆਪਣੇ ਆਡੀਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਆਡੀਸ਼ਨ ਦੇ ਸਕਦੇ ਹੋ ।

ਹੋਰ ਵੇਖੋ : ਜੈਸਮੀਨ ਸੈਡਲਾਸ ਨੇ ਕਰ ਲਈ ਹੈ ਤਿਆਰੀ ,ਲੋਕਾਂ ਨੂੰ ਆਪਣੇ ਗੀਤਾਂ ‘ਤੇ ਅੱਜ ਨਚਾਏਗੀ ਜੈਸਮੀਨ ,ਵੇਖੋ ਵੀਡਿਓ

voice of punjab season 9 voice of punjab season 9

ਜੇ ਕਿਸੇ ਕਾਰਨ ਤੁਸੀਂ ਮੁਹਾਲੀ 'ਚ ਆਡੀਸ਼ਨ ਨਹੀਂ ਦੇ ਸਕੇ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਇਸ ਲਈ ਤੁਸੀਂ ਲੁਧਿਆਣਾ 'ਚ ਵੀ ਆਡੀਸ਼ਨ ਦੇ ਸਕਦੇ ਹੋ ।ਲੁਧਿਆਣਾ 'ਚ ਆਡੀਸ਼ਨ ਬਾਰਾਂ ਦਸੰਬਰ ਨੂੰ ਕਰਵਾਏ ਜਾਣਗੇ ,ਇਸ ਲਈ ਤੁਸੀਂ ਪਤਾ ਨੋਟ ਕਰ ਲਉ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ,ਸਿਵਲ ਲਾਈਨਜ਼ ਲੁਧਿਆਣਾ ਅਤੇ ਅਠਾਰਾਂ ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ,ਅੰਮ੍ਰਿਤਸਰ ਸਿਟੀ ਸੈਂਟਰ ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ 'ਚ ਆਡੀਸ਼ਨ ਰੱਖੇ ਗਏ ਨੇ । ਇਸ ਤੋਂ ਇਲਾਵਾ ਜਲੰਧਰ 'ਚ ਵੀਹ ਦਸੰਬਰ ਨੂੰ ਆਡੀਸ਼ਨ ਕਰਵਾਏ ਜਾਣਗੇ। ਸੀ.ਟੀ. ਗਰੁੱਪ ਆਫ ਇੰਸਟੀਟਿਊਸ਼ਨ ਅਰਬਨ ਅਸਟੇਟ -੨ ਸ਼ਾਹਪੁਰ ਕੈਂਪਸ ਜਲੰਧਰ 'ਚ ਵੀ ਪਹੁੰਚ ਕੇ ਤੁਸੀਂ ਆਡੀਸ਼ਨ ਦੇ ਸਕਦੇ ਹੋ ।

voice of punjab season 9 voice of punjab season 9

 

Related Post