ਜੈਸਮੀਨ ਸੈਡਲਾਸ ਨੇ ਕਰ ਲਈ ਹੈ ਤਿਆਰੀ ,ਲੋਕਾਂ ਨੂੰ ਆਪਣੇ ਗੀਤਾਂ 'ਤੇ ਅੱਜ ਨਚਾਏਗੀ ਜੈਸਮੀਨ ,ਵੇਖੋ ਵੀਡਿਓ 

Written by  Shaminder   |  December 08th 2018 10:47 AM  |  Updated: December 08th 2018 10:47 AM

ਜੈਸਮੀਨ ਸੈਡਲਾਸ ਨੇ ਕਰ ਲਈ ਹੈ ਤਿਆਰੀ ,ਲੋਕਾਂ ਨੂੰ ਆਪਣੇ ਗੀਤਾਂ 'ਤੇ ਅੱਜ ਨਚਾਏਗੀ ਜੈਸਮੀਨ ,ਵੇਖੋ ਵੀਡਿਓ 

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ ।ਪੀਟੀਸੀ ਦੇ ਵਿਹੜੇ 'ਚ ਇਸ ਸ਼ਾਮ ਨੁੰ ਹੋਰ ਵੀ ਰੰਗੀਨ ਬਣਾਏਗੀ ਸੈਲੀਬਰੇਟੀਜ਼ ਦੀ ਪਰਫਾਰਮੈਂਸ । ਜਿਸ 'ਚ ਜੈਸਮੀਨ ਸੈਂਡਲਾਸ ਵੀ ਆਪਣੇ ਗੀਤਾਂ 'ਤੇ ਪਰਫਾਰਮ ਕਰਨਗੇ ।ਇਸ ਲਈ ਲਾਈਵ ਪਰਫਾਰਮੈਂਸ ਲਈ ਜੈਸਮੀਨ ਨੇ ਫੁੱਲ ਡਰੈੱਸ ਰਿਹਰਸਲ ਕਰ ਲਈ ਹੈ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਜੈਸਮੀਨ ਨੂੰ ਰਾਤ ਦੇ ਉਨੀਂਦਰੇ ਨੇ ਮਾਰਿਆ ,ਆਖਿਰ ਕਿਸ ਨੇ ਉਡਾਈ ਜੈਸਮੀਨ ਦੀ ਨੀਂਦ,ਵੇਖੋ ਵੀਡਿਓ

https://www.instagram.com/p/BrFYyRIAxse/

ਜਿਸ 'ਚ ਉਨ੍ਹਾਂ ਨੇ ਮੋਹਾਲੀ 'ਚ ਹੋਣ ਜਾ ਰਹੇ ਪੀਟੀਸੀ ਦੇ ਸ਼ੋਅ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਰਿਹਰਸਲ ਕੀਤੀ ਹੈ । ਪਰ ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਉਨ੍ਹਾਂ ਨੇ ਪੂਰਾ ਸ਼ੋਅ ਹੀ ਕਰ ਲਿਆ ਹੋਵੇ ।ਜੈਸਮੀਨ ਆਪਣੀ ਵਧੀਆ ਪਰਫਾਰਮੈਂਸ ਦੇਣ ਲਈ ਕਿੰਨੀ ਮਿਹਨਤ ਕਰਦੀ ਹੈ ਇਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਦੱਸ ਦਈਏ ਕਿ ਅੱਜ ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

ਹੋਰ ਵੇਖੋ :‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਕਲਾਕਾਰ ਕਰਨਗੇ ਪਰਫਾਰਮ ,ਮੋਹਾਲੀ ‘ਚ ਜ਼ੋਰ ਸ਼ੋਰ ਨਾਲ ਚੱਲ ਰਹੀ ਤਿਆਰੀ ,ਵੇਖੋ ਤਸਵੀਰਾਂ

Watch the Power-packed performance of "JASMINE SANDLAS" at PTC Punjabi Music Awards 2018
Don't miss to catch all the action on 8th December @ 6 PM | Watch it on TV @ 6.30PM onwards on #PTCPunjabi
@jasminesandlas
#PTCMusicAwards #MusicAwards2018 #PTCPunjabiMusicAwards2018

ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ । ਇਸ ਸ਼ੋਅ ਦੌਰਾਨ ਬੋਹੀਮੀਆ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ ।ਬੋਹੀਮੀਆ ਇਸ ਸ਼ੋਅ ਦੌਰਾਨ ਆਪਣੇ ਰੈਪ ਨਾਲ ਸ਼ੋਅ 'ਚ ਮੌਜੂਦ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ ।

ਹੋ ਜਾਓ ਤਿਆਰ 8 ਦਿਸੰਬਰ ਯਾਨੀ ਕੱਲ ਲੱਗਣਗੀਆਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਸ 2018 'ਚ ਰੌਣਕਾਂ ਦੇਖਣਾ ਨਾ ਭੁਲਣਾ ਪੀਟੀਸੀ ਪੰਜਾਬੀ 'ਤੇ ਗੁਰਬਾਣੀ ਤੋਂ ਬਾਅਦ ਮਿਊਜ਼ਿਕ ਅਵਾਰਡ੍ਸ ਦਾ ਸਿੱਧਾ ਪ੍ਰਸਾਰਣ
#PTCMusicAwards #PTCPunjabiMusicAwards2018 #PMA2018 #PunjabiMusicA
@jazzyb

ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ  ਦੇਣਗੇ ।

ptc music awards2018

ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ ਕੱਲ ਸ਼ਾਮ ਨੂੰ ਛੇ ਵਜੇ ਤੋਂ ਮੋਹਾਲੀ ਦੇ ਸੈਕਟਰ -66 'ਚ ਸਥਿਤ ਜੇ.ਐੱਲ.ਪੀ.ਐੱਲ ਗਰਾਊਂਡ 'ਚ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network