ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

Written by  Rupinder Kaler   |  December 08th 2018 11:58 PM  |  Updated: December 08th 2018 11:58 PM

ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਮੋਹਾਲੀ ਵਿੱਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਗਲੈਮਰ ਦਾ ਤੜਕਾ ਲੱਗਾ ਹੋਇਆ ਹੈ । ਪੀਟੀਸੀ ਪੰਜਾਬੀ ਦੀ ਸਟੇਜ 'ਤੇ ਜੈਜੀ-ਬੀ, ਜੈਸਮੀਨ ਸੈਂਡਲਾਸ ਸਮੇਤ ਹੋਰ ਕਈ ਗਾਇਕ ਰੰਗ ਜਮਾ ਰਹੇ ਹਨ । ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕ ਦਿਖਾਈ ਦੇ ਰਹੇ ਹਨ । ਇਸ ਵਾਰ ਸੁਖਸ਼ਿੰਦਰ ਛਿੰਦਾ ਨੂੰ  ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿੱਤਾ ਗਿਆ ਹੈ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ।

ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਕਈ ਗਾਇਕ ਸ਼ਾਮਿਲ ਸਨ । ਪਰ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸੁਖਸ਼ਿੰਦਰ ਛਿੰਦਾ  ਹਨ  ਜਿਨ੍ਹਾਂ ਦੇ ਗਾਣੇ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਰੌਣਕਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ । ਪੰਜਾਬ ਦੇ ਵਾਸੀਆਂ ਨੂੰ ਇਸ ਅਵਾਰਡ ਦਾ ਇੰਤਜ਼ਾਰ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network