ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਅਦਾਵਾਂ ਨਾਲ ਸਭ ਦਾ ਜਿੱਤਿਆ ਦਿਲ ,ਵੇਖੋ ਵੀਡਿਓ
ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆਾ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਮੁੜ ਤੋਂ ਆਪਣੇ ਚਾਹੁਣ ਵਾਲਿਆਂ ਲਈ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਜੈਸਮੀਨ ਆਪਣੇ ਗੀਤ ਵਿਸਕੀ ਦੀ ਬੋਤਲ ਵਰਗੀ ਗਾਣੇ ਉਤੁ ਪਰਫਾਰਮ ਕਰ ਰਹੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਉਸ ਨੇ ਲਿਖਿਆ ਕਿ ਸਟੇਜ 'ਤੇ ਇਸ ਗਾਣੇ ਨੂੰ ਉਨ੍ਹਾਂ ਨੇ ਪਹਿਲੀ ਵਾਰ ਪਰਫਾਰਮ ਕੀਤਾ ਹੈ ।
ਹੋਰ ਵੇਖੋ : ਜਦੋਂ ਸੜਕ ‘ਤੇ ਮਸਤੀ ਕਰਨ ਲੱਗੀ ਜੈਸਮੀਨ ਸੈਂਡਲਾਸ ,ਵੀਡਿਓ ਕੀਤਾ ਸਾਂਝਾ
https://www.instagram.com/p/BrOvAi0g7gn/
ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕ ਇਸ ਤੇ ਕਮੈਂਟ ਕਰ ਰਹੇ ਨੇ । ਦੱਸ ਦਈਏ ਕਿ ਇਹ ਵੀਡਿਓ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਅਵਾਰਡ ਸਮਾਰੋਹ ਦਾ ਹੈ । ਇਸ ਦੌਰਾਨ ਜੈਸਮੀਨ ਸੈਂਡਲਾਸ ਨੇ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਸੀ ।
ਜੈਸਮੀਨ ਸੈਂਡਲਾਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ
Live ਦੇਖੋ ਪੀਟੀਸੀ ਪੰਜਾਬੀ ਚੈਨਲ ‘ਤੇ
#PTCMusicAwards #PTCPunjabiMusicAwards2018 #MusicAwards2018 #MusicAwards #PTCPunjabi #PunjabiMusicAwards #Music #AwardsCeremony #jasminesandlas @jasminesandlas
ਮੋਹਾਲੀ 'ਚ ਆਯੋਜਿਤ ਕੀਤੇ ਗਏ ਇਸ ਅਵਾਰਡ ਸਮਾਰੋਹ 'ਚ ਸੰਗੀਤ ਜਗਤ ਦੀਆਂ ਸਾਰੀਆਂ ਹਸਤੀਆਂ ਪਹੁੰਚੀਆਂ ਹੋਈਆਂ ਸਨ ਅਤੇ ਸੰਗੀਤ ਜਗਤ ਦੀਆਂ ਇਨ੍ਹਾਂ ਹਸਤੀਆਂ ਵੱਲੋਂ ਪੰਜਾਬੀ ਸੰਗੀਤ 'ਚ ਪਾਏ ਇਸ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ । ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਮਿਊਜ਼ਿਕ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਮਾਰੋਹ ਦਾ ਪ੍ਰਬੰਧ ਅੱਠ ਦਸੰਬਰ ਨੂੰ ਮੋਹਾਲੀ 'ਚ ਕੀਤਾ ਗਿਆ ਸੀ ਅਤੇ ਇਸ ਅਵਾਰਡ ਸਮਾਰੋਹ ਦੇ ਲੱਖਾਂ ਲੋਕ ਗਵਾਹ ਬਣੇ ਸਨ ।