‘ਵਾਇਸ ਆਫ਼ ਪੰਜਾਬ ਸੀਜ਼ਨ 10’ ਲਈ ਮੋਹਾਲੀ ’ਚ ਚੱਲ ਰਹੇ ਹਨ ਆਡੀਸ਼ਨ, ਮੁੰਡੇ ਕੁੜੀਆਂ ਦੀ ਜੁਟੀ ਭੀੜ

By  Rupinder Kaler November 28th 2019 10:44 AM

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ 10’ ਪੜਾ ਦਰ ਪੜਾ ਅੱਗੇ ਵੱਧਦਾ ਜਾ ਰਿਹਾ ਹੈ । ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ ਤੇ ਪਟਿਆਲਾ ਦੇ ਆਡੀਸ਼ਨਾਂ ਤੋਂ ਬਾਅਦ ਅੱਜ (28 ਨਵੰਬਰ) ਮੋਹਾਲੀ ਦੇ ਦਾਰਾ ਸਟੂਡੀਓ, ਫੇਸ-6, ਸੈਕਟਰ 56, ਐੱਨਐੱਚ-21 ਵਿੱਚ ਸਵੇਰੇ 9.00 ਵਜੇ ਤੋਂ ਆਡੀਸ਼ਨ ਚੱਲ ਰਹੇ ਹਨ । ਇਸ ਸ਼ੋਅ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਵਿੱਚ ਏਨਾਂ ਕੂ ਉਤਸ਼ਾਹ ਹੈ ਕਿ ਉਹ ਤੜਕ ਸਵੇਰੇ ਹੀ ਦਾਰਾ ਸਟੂਡੀਓ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ।

https://www.instagram.com/p/B5ZWOL3Fj1K/

ਹਰ ਪਾਸੇ ਉਹਨਾਂ ਮੁੰਡਦੇ ਕੁੜੀਆਂ ਦੀ ਭੀੜ ਦਿਖਾਈ ਦੇ ਰਹੀ ਦੇ ਰਹੀ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦਾ ਸੁਫ਼ਨਾ ਸਜਾ ਕੇ ਬੈਠੇ ਹਨ । ਵਾਇਸ ਆਫ਼ ਪੰਜਾਬ ਦੇ ਆਡੀਸ਼ਨ ਲਈ ਲਗਾਤਾਰ ਨੌਜਵਾਨ ਫਾਰਮ ਭਰ ਰਹੇ ਹਨ ।

‘ਵਾਇਸ ਆਫ਼ ਪੰਜਾਬ ਸੀਜ਼ਨ 10’ ਦਾ ਆਡੀਸ਼ਨ ਦੇਣ ਵਾਲਿਆਂ ਲਈ ਜ਼ਰੂਰੀ ਦਸਤਾਵੇਜ਼ :-ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹਰ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਅਤੇ ਆਡੀਸ਼ਨ ਸਮੇਂ ਹਰ ਪ੍ਰੀਤਭਾਗੀ ਕੋਲ ਆਪਣਾ ਪਹਿਚਾਣ ਪੱਤਰ ਜਾਂ ਅਜਿਹਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ, ਜਿਸ ਰਾਹੀਂ ਉਸ ਦੀ ਪਹਿਚਾਣ ਤੇ ਉਮਰ ਦਾ ਪਤਾ ਲੱਗ ਸਕੇ । ਇਸ ਤੋਂ ਇਲਾਵਾ ਪ੍ਰਤੀਭਾਗੀ ਆਪਣੇ ਨਾਲ ਤਿੰਨ ਤਸਵੀਰਾਂ ਵੀ ਲੈ ਕੇ ਆਉਣ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਨੈੱਟਵਰਕ ਆਪਣੇ ਇਸ ਟੈਲੇਂਟ ਹੰਟ ਸ਼ੋਅ ਰਾਹੀਂ ਨੌਜਵਾਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਲਈ ਮੌਕੇ ਉਪਲੱਬਧ ਕਰਵਾਉਂਦਾ ਹੈ । ਇਸ ਸ਼ੋਅ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ ।

Related Post