ਪੀਟੀਸੀ ਪੰਜਾਬੀ ’ਤੇ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੈਗਾ ਆਡੀਸ਼ਨ

By  Rupinder Kaler December 24th 2019 01:13 PM -- Updated: December 24th 2019 01:15 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਲਈ ਪੰਜਾਬ ਦੇ ਛੇ ਸ਼ਹਿਰਾਂ ਵਿੱਚ ਆਡੀਸ਼ਨ ਰੱਖੇ ਗਏ ਸਨ । ਇਹਨਾਂ ਆਡੀਸ਼ਨਾਂ ਦੌਰਾਨ ਹਜ਼ਾਰਾਂ ਮੁੰਡੇ ਕੁੜੀਆਂ ਵਿੱਚੋਂ ਕੁਝ ਖ਼ਾਸ ਹੀਰਿਆਂ ਦੀ ਹੀ ਚੋਣ ਕੀਤੀ ਗਈ ਹੈ । ਪਰ ਇਹਨਾਂ ਚੁਣੇ ਗਏ ਪ੍ਰਤੀਭਾਗੀਆਂ ਨੂੰ ਪਾਰ ਕਰਨੀ ਪਵੇਗੀ ਮੈਗਾ ਆਡੀਸ਼ਨ ਦੀ ਚੁਣੌਤੀ । ਇਸ ਚੁਣੌਤੀ ਨੂੰ ਪਾਰ ਕਰਕੇ ਹੀ ਇਹ ਪ੍ਰਤੀਭਾਗੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਅਗਲੇ ਮੁਕਾਬਲੇ ਵਿੱਚ ਜਾ ਸਕਣਗੇ ।

ਮੈਗਾ ਆਡੀਸ਼ਨ ਵਿੱਚ ਜੰਮੂ ਦੀ ਰਹਿਣ ਵਾਲੀ ਵਿਸ਼ਾਲੀ ਤੇ ਉਸ ਵਰਗੇ ਹੋਰ ਕਈ ਪ੍ਰਤੀਭਾਗੀ ਸ਼ਾਮਿਲ ਹੋਏ ਹਨ । ਵਿਸ਼ਾਲੀ ਦੀ ਆਵਾਜ਼ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਵਿਸ਼ਾਲੀ ਮੈਗਾ ਆਡੀਸ਼ਨ ਦੀ ਚੁਣੌਤੀ ਨੂੰ ਪਾਰ ਕਰ ਪਾਉਂਦੀ ਹੈ ,ਇਹ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

https://www.facebook.com/ptcpunjabi/videos/2503112586602120/?v=2503112586602120

Related Post