ਵਾਮਿਕਾ ਗੱਬੀ ਨੇ ਆਪਣੇ ਪਿਤਾ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ, ਪਿਉ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

By  Shaminder October 11th 2022 05:22 PM

ਆਪਣੀ ਖ਼ੂਬਸੂਰਤੀ ਅਤੇ ਅਦਾਕਾਰੀ ਦੇ ਲਈ ਜਾਣੀ ਜਾਂਦੀ ਅਦਾਕਾਰਾ ਵਾਮਿਕਾ ਗੱਬੀ (Wamiqa Gabbi) ਨੇ ਆਪਣੇ ਪਿਤਾ ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਪਿਤਾ (Father)  ਦੇ ਨਾਲ ਡਰਿੰਕ ਦਾ ਲੁਤਫ ਲੈਂਦੀ ਨਜ਼ਰ ਆ ਰਹੀ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਬਹੁਤ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ ।ਵਾਮਿਕਾ ਨੇ ਲਿਖਿਆ ਕਿ ‘ਡੈਡਾ ਮੈਨੂੰ ਪਤਾ ਹੈ ਕਿ ਸਾਹ ਲੈਣਾ ਬਹੁਤ ਔਖਾ ਹੈ…ਪਰ ਯਾਦ ਰੱਖੋ ਕਿ ਅਸੀਂ ਇਸ ਸਭ ‘ਚ ਇੱਕਠੇ ਹਾਂ। ਬੇਸ਼ੱਕ ਸਭ ਕੁਝ ਠੀਕ ਹੈ’।

Wamiqa gabbi,, Image Source : Instagram

ਹੋਰ ਪੜ੍ਹੋ : ਡਿਪ੍ਰੈਸ਼ਨ ਚੋਂ ਉੱਭਰ ਰਹੇ ਹਨ ਗਾਇਕ ਸ਼ੈਰੀ ਮਾਨ, ਜਲਦ ਲੈ ਕੇ ਆ ਸਕਦੇ ਨੇ ਨਵਾਂ ਗੀਤ

ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਹਿੱਟ ਫ਼ਿਲਮਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

Wamiqa gabbi, Image Source : Instagram

ਹੋਰ ਪੜ੍ਹੋ : ਇਮਤਿਆਜ਼ ਅਲੀ ਅਤੇ ਏ.ਆਰ. ਰਹਿਮਾਨ ਦੇ ਨਾਲ ਕੀ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਕੁਝ ਨਵਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਫ਼ਿਲਮ ‘ਜਬ ਵੀ ਮੈਟ’ ‘ਚ ਉਸ ਨੇ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ਸੀ । ਜਦੋਂਕਿ ਅੱਜ ਕੱਲ੍ਹ ਉਹ ਇੱਕ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਰਹੀ ਹੈ । ‘ਖੂਫੀਆ’ ਟਾਈਟਲ ਹੇਠ ਇਸ ਵੈੱਬ ਸੀਰੀਜ਼ ‘ਚ ਵੀ ਉਸ ਨੇ ਕਿਰਦਾਰ ਨਿਭਾਇਆ ਹੈ ।

Wamiqa gabbi- Image Source : Instagram

ਇਸ ਤੋਂ ਇਲਾਵਾ ਉਹ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਹ ਕਈ ਐਡ ‘ਚ ਵੀ ਦਿਖਾਈ ਦਿੱਤੀ ਹੈ । ਵਾਮਿਕਾ ਅਦਾਕਾਰੀ ਦੇ ਨਾਲ-ਨਾਲ ਕਈ ਗੀਤਾਂ ‘ਚ ਬਤੌਰ ਮਾਡਲ ਵੀ ਆ ਚੁੱਕੀ ਹੈ ।

 

View this post on Instagram

 

A post shared by Wamiqa Gabbi (@wamiqagabbi)

Related Post