ਵਾਰਿਸ ਭਰਾਵਾਂ ਨੇ ਕਿਸਾਨਾਂ ਲਈ ਕੀਤੀ ਅਰਦਾਸ, ਖੇਤੀ ਕਾਨੂੰਨ ਛੇਤੀ ਹੋਣ ਵਾਪਿਸ
ਗਾਇਕ ਮਨਮੋਹਨ ਵਾਰਿਸ ਤੇ ਉਹਨਾਂ ਦੇ ਭਰਾ ਸੰਗਤਾਰ ਤੇ ਕਮਲ ਹੀਰ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਕਿਹਾ ਹੈ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਵੇ ਤੇ ਪਿਛਲੇ ਸਾਲ ਵਾਲੀਆਂ ਮੁਸ਼ਕਿਲਾਂ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲੇ। ਉਹਨਾਂ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ‘2020 ਕਹਿਣ ਨੂੰ ਜਿੰਨਾ ਸੋਹਣਾ ਲੱਗਦਾ ਸੀ, ਓਨਾਂ ਹੀ ਇਹ ਸਾਰੀ ਦੁਨੀਆ ਲਈ ਕਹਿਰ ਲੈ ਕੇ ਆਇਆ।
ਹੋਰ ਪੜ੍ਹੋ :
ਸੁਸ਼ਮਿਤਾ ਸੇਨ ਨੇ ਪਿਆਰੀ ਪੋਸਟ ਪਾ ਕੇ ਬੁਆਏ ਫਰੈਂਡ ਰੋਹਮਨ ਸ਼ਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ
ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਟਰੋਲਰਾਂ ਨੂੰ ਇਸ ਤਰ੍ਹਾਂ ਦਿਤਾ ਜਵਾਬ, ਸੋਸ਼ਲ ਮੀਡੀਆ ’ਤੇ ਬੋਲਤੀ ਕੀਤੀ ਬੰਦ

ਜਿਥੇ ਕੋਰੋਨਾ ਵਰਗੀ ਭੈੜੀ ਬੀਮਾਰੀ ਨੇ ਸਾਰੀ ਦੁਨੀਆ ’ਚ ਹਾਹਾਕਾਰ ਮਚਾ ਦਿੱਤੀ ਤੇ ਜਿਹੜੇ ਤਿੰਨ ਕਾਨੂੰਨ ਕਿਸਾਨਾਂ ਲਈ ਬਣੇ ਹਨ, ਉਹ ਵੀ ਇਸੇ ਸਾਲ ਬਣੇ ਹਨ। ਸੋ, ਇਨ੍ਹਾਂ ਮੁਸੀਬਤਾਂ ਨਾਲ ਲੜਦਿਆਂ ਸਾਰਾ ਸਾਲ ਲੰਘ ਗਿਆ ਤੇ ਨਵਾਂ ਸਾਲ ਚੜ੍ਹ ਗਿਆ। ਇਸ ਮੁਸ਼ਕਿਲ ਭਰੇ ਸਮੇਂ ’ਚ ਸਾਨੂੰ ਸਿੱਖਣ ਲਈ ਵੀ ਬਹੁਤ ਕੁਝ ਮਿਲਿਆ।

ਜਦੋਂ ਕੋਰੋਨਾ ਦੇ ਮੁਸ਼ਕਿਲ ਸਮੇਂ ’ਚ ਸਾਨੂੰ ਘਰ ਰਹਿਣਾ ਪਿਆ ਤਾਂ ਪਰਿਵਾਰਾਂ ’ਚ ਨੇੜਤਾ ਵਧੀ ਤੇ ਜਦੋਂ ਕਿਸਾਨੀ ਅੰਦੋਲਨ ਲਈ ਘਰੋਂ ਬਾਹਰ ਰਹਿਣਾ ਪਿਆ ਤਾਂ ਸਮਾਜ ਦੇ ਵੱਖ-ਵੱਖ ਵਰਗਾਂ ’ਚ ਪਿਆਰ ਵਧਿਆ।

ਇਕੱਲਾ ਪੰਜਾਬ ਤੇ ਹਰਿਆਣਾ ਹੀ ਇਕ-ਦੂਜੇ ਦੇ ਨੇੜੇ ਨਹੀਂ ਹੈ, ਸਗੋਂ ਭਾਰਤ ਤੇ ਪੂਰੀ ਦੁਨੀਆ ਦੇ ਕਿਸਾਨ ਆਪਣੀਆਂ ਹਕੀਮ ਹੱਕੀ ਮੰਗਾਂ ਲਈ ਖੜ੍ਹੇ ਹੋ ਗਏ ਹਨ।’ ਇਸ ਵੀਡੀਓ ਵਿੱਚ ਵਾਰਿਸ ਭਰਾਵਾਂ ਨੇ ਹੋਰ ਵੀ ਕਈ ਮੁਦਿਆਂ ਤੇ ਆਪਣੇ ਵਿਚਾਰ ਰੱਖੇ ਹਨ ।
View this post on Instagram