ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਟਰੋਲਰਾਂ ਨੂੰ ਇਸ ਤਰ੍ਹਾਂ ਦਿਤਾ ਜਵਾਬ, ਸੋਸ਼ਲ ਮੀਡੀਆ ’ਤੇ ਬੋਲਤੀ ਕੀਤੀ ਬੰਦ

written by Rupinder Kaler | January 04, 2021

ਗਾਇਕ ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਲਗਾਤਾਰ ਕਰਦੇ ਆ ਰਹੇ ਹਨ । ਜਿਸ ਦੀ ਵਜ੍ਹਾ ਕਰਕੇ ਕੁਝ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਦੀ ਅਲੋਚਨਾ ਕਰਦੇ ਹਨ । ਇਹਨਾਂ ਅਲੋਚਕਾਂ ਨੂੰ ਦਿਲਜੀਤ ਬਹੁਤ ਹੀ ਤਰੀਕੇ ਨਾਲ ਜਵਾਬ ਦਿੰਦੇ ਹਨ । ਇਸ ਸਭ ਦੇ ਚਲਦੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਸਾਂਝਾ ਕੀਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਉਸ ਦੀ ਅਲੋਚਨਾ ਕਰ ਰਹੇ ਸਨ ।

ਹੋਰ ਪੜ੍ਹੋ :

ਦਰਅਸਲ ਦਿਲਜੀਤ ਦੋਸਾਂਝ ਨੇ ਆਪਣੇ ਟ੍ਰੋਲਰਜ਼ ਨੂੰ ਵਿੱਤ ਮੰਤਰਾਲੇ ਵੱਲੋਂ ਮਿਲੀ ਸਰਟੀਫੀਕੇਟ ਨਾਲ ਜਵਾਬ ਦਿਤਾ ਹੈ। ਦਿਲਜੀਤ ਨੇ ਆਪਣੇ ਟਵਿੱਟਰ ਹੈਂਡਲ ਤੇ ਵਿੱਤ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ "ਪਲੈਟੀਨਮ ਸਰਟੀਫਿਕੇਟ" ਸਾਂਝਾ ਕੀਤਾ ਹੈ ।

farmer

ਉਹਨਾਂ ਦੱਸਿਆ ਕਿ ਕਿ ਭਾਰਤ ਸਰਕਾਰ ਨੇ ਉਸ ਨੂੰ ਟੈਕਸ ਅਦਾ ਕਰਨ ਤੇ ਸਾਲ 2019-2020 ਲਈ ਇਨਕਮ ਟੈਕਸ ਰਿਟਰਨ ਭਰਨ ਤੇ ਸਨਮਾਨਿਤ ਕੀਤਾ ਹੈ। ਸਰਟੀਫਿਕੇਟ ਵਿੱਚ ਲਿਖਿਆ ਹੈ, "ਅਸੀਂ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ, ਪਲੈਟੀਨਮ ਸ਼੍ਰੇਣੀ ਵਿੱਚ, ਟੈਕਸਦਾਤਾ ਦੀ ਸ਼ਲਾਘਾ ਕਰਦੇ ਹਾਂ।"

0 Comments
0

You may also like