ਆਜ਼ਾਦੀ ਨੂੰ ਹਾਸਿਲ ਕਰਨ ਲਈ ਹੰਢਾਏ ਸੰਤਾਪ ਨੂੰ ਬਿਆਨ ਕਰੇਗੀ ਪੰਜਾਬੀ ਫ਼ਿਲਮ ‘ਅਜ਼ਾਬ’

By  Lajwinder kaur August 12th 2019 04:19 PM -- Updated: August 14th 2019 03:56 PM

ਹਰ ਸਾਲ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਹਾੜੇ ਦੇ ਰੂਪ ‘ਚ ਮਨਾਉਂਦਾ ਹੈ। ਪਰ ਇਸ ਆਜ਼ਾਦੀ ਨੂੰ ਹਾਸਿਲ ਕਰਨ ਲਈ ਦੇਸ਼ ਭਗਤਾਂ ਨੂੰ ਇੱਕ ਲੰਬਾ ਸੰਘਰਸ਼ ਕਰਨਾ ਪਿਆ ਸੀ ਤੇ ਆਜ਼ਾਦੀ ਪਾਉਣ ਲਈ ‘ਵੰਡ’ ਦੇ ਰੂਪ ‘ਚ ਇੱਕ ਵੱਡੀ ਕੀਮਤ ਅਦਾ ਕਰਨੀ ਪਈ ਸੀ । ’47 ਦੀ ਵੰਡ ਅਜਿਹਾ ਨਾਸੂਰ ਸੀ ਜਿਸ ‘ਚ ਦੋਵਾਂ ਪਾਸਿਆਂ ਦੇ ਪੰਜਾਬ ਨੂੰ ਇਹ ਸੰਤਾਪ ਹੰਢਾਉਣਾ ਪਿਆ ਸੀ। ਆਜ਼ਾਦੀ ਦੇ ਹਾਸਿਲ ਕਰਨ ਦੇ ਪਿੱਛੇ ਦੇ ਦਰਦ ਨੂੰ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਅਜ਼ਾਬ’।

Watch A Story Pain Of Partition 1974 In PTC Box Office Film Azaab Azaab

ਮੁਕੇਸ਼ ਗੌਤਮ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ‘ਅਜ਼ਾਬ’ ਫ਼ਿਲਮ ‘ਚ 1947 ਦੀ ਵੰਡ ਦੇ ਦੁਖਾਂਤ ਨੂੰ ਬਿਆਨ ਕੀਤਾ ਗਿਆ ਹੈ। ‘ਅਜ਼ਾਬ’ ਫਿਲਮ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ ਜਿਹੜੀ ਜੁੰਮਾ ਨਾਂਅ ਦੇ ਸ਼ਖ਼ਸ ਅਤੇ ਉਸ ਦੀ ਪਤਨੀ ਸਾਦਾਨ ਦੇ ਇਰਦ-ਗਿਰਦ ਘੁੰਮਦੀ ਹੈ। ਇਹ ਪਰਿਵਾਰ ਖ਼ੁਦ ਵੰਡ ਦੇ ਸੰਤਾਪ ਤੋਂ ਪੀੜਤ ਨੇ, ਕਿਉਂਕਿ ਉਨ੍ਹਾਂ ਦੀ ਧੀ ਵੀ ਇਸ ਨਫ਼ਰਤ ਦੇ ਚੱਲਦੇ ਬਰਬਰਤਾ ਦਾ ਸ਼ਿਕਾਰ ਹੁੰਦੀ ਹੈ ਤੇ ਜਿਸਦਾ ਬਾਅਦ ‘ਚ ਕਤਲ ਕਰ ਦਿੱਤਾ ਜਾਂਦਾ ਹੈ।

 

View this post on Instagram

 

Watch a story depicting the pain of partition in PTC Box Office Film "Azaab" on 16th August at 8.30pm only on #PTCPunjabi

A post shared by PTC Punjabi (@ptc.network) on Aug 11, 2019 at 9:40pm PDT

ਹੋਰ ਵੇਖੋ:ਵਿਦੇਸ਼ਾਂ ‘ਚ ਰਹਿੰਦੇ ਪ੍ਰਦੇਸੀ ਵੀਰਾਂ ਦੇ ਦਰਦ ਨੂੰ ਬਿਆਨ ਕਰ ਰਿਹਾ ਲੱਖੀ ਘੁੰਮਾਨ ਦਾ ਨਵਾਂ ਗੀਤ ‘ਜ਼ਿੰਮੇਵਾਰੀ’

ਅਜਿਹੇ ‘ਚ ਉਨ੍ਹਾਂ ਦੇ ਘਰ ਜੁੰਮਾ ਦਾ ਮਾਲਿਕ ਰਾਜ ਬਾਉ ਆਪਣੀ ਪਤਨੀ ਤੇ ਭੈਣ ਸਮੇਤ ਸ਼ਰਨ ਲੈਣ ਆਉਂਦਾ ਹੈ। ਜੁੰਮਾ ਆਪਣੀ ਦਰਿਆ ਦਿਲੀ ਦਿਖਾਉਂਦੇ ਹੋਏ ਸ਼ਰਨ ਦੇ ਦਿੰਦਾ ਹੈ ਪਰ ਉਸ ਦੀ ਪਤਨੀ ਦੇ ਦਿਲ ‘ਚ ਨਫ਼ਰਤ ਦਾ ਬੀਜ ਉੱਗਿਆ ਹੋਇਆ ਹੈ ਤੇ ਉਹ ਹਿੰਦੂ ਪਰਿਵਾਰ ਨੂੰ ਆਪਣੇ ਘਰ ਸ਼ਰਨ ਦੇਣ ਦੇ ਹੱਕ ‘ਚ ਨਹੀਂ ਹੁੰਦੀ। ਅਜਿਹੇ ‘ਚ ਉਨ੍ਹਾਂ ਪੁੱਤਰ ਨਨਕੂ ਜਿਸ ਦੇ ਮਨ ‘ਚ ਹੋਰ ਭਾਈਚਾਰੇ ਦੇ ਲੋਕਾਂ ਪ੍ਰਤੀ ਨਫ਼ਰਤ ਹੈ। ਜਿਸਦੇ ਚੱਲਦੇ ਉਹ ਵੀ ਦੇਸ਼ ਦੀ ਵੰਡ ਦੇ ਚੱਲਦੇ ਲੁੱਟਾਂ-ਖੋਹਾਂ ਕਰਦਾ ਹੈ। ਫ਼ਿਲਮ ਦੀ ਕਹਾਣੀ ਵਿੱਚ ਇੱਕ ਨਵਾਂ ਮੌੜ ਉਦੋਂ ਆ ਜਾਂਦਾ ਹੈ ਜਦੋਂ ਨਨਕੂ ਨੂੰ ਪਤਾ ਚਲਦਾ ਹੈ ਕਿ ਉਨ੍ਹਾਂ ਦੇ ਘਰ ਵੀ ਇੱਕ ਹਿੰਦੂ ਪਰਿਵਾਰ ਨੇ ਸ਼ਰਨ ਲਈ ਹੈ। ਹੁਣ ਦੇਖਣਾ ਇਹ ਹੋਵੇਗਾ ਕੀ ਜੁੰਮਾ ਆਪਣੀ ਪਤਨੀ ਤੇ ਪੁੱਤਰ ਦੇ ਬੁਰੇ ਇਰਾਦਿਆਂ ਤੋਂ ਰਾਜ ਦੀ ਭੈਣ ਤੇ ਪਤਨੀ ਨੂੰ ਬਚਾ ਪਾਉਂਦਾ ਹੈ ਜਾਂ ਨਹੀਂ। ਇਹ ਸਭ ਜਾਨਣ ਦੇ ਲਈ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਅਜ਼ਾਬ ਜਿਹੜੀ ਇਸ ਹਫ਼ਤੇ 16 ਅਗਸਤ ਨੂੰ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤੀ ਜਾਵੇਗੀ।

Related Post