‘Voice of Punjab Season-12’ : ਲੰਬੀ ਬ੍ਰੇਕ ਤੋਂ ਬਾਅਦ ਗਾਇਕਾ ਅਮਰ ਨੂਰੀ ਕਰ ਰਹੀ ਹੈ ਪਰਦੇ ‘ਤੇ ਵਾਪਸੀ

By  Lajwinder kaur November 18th 2021 03:09 PM

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਮਰ ਨੂਰੀ ਜੋ ਕਿ ਕਿਸੇ ਵੀ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਉਹ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹੋਣ ਜਾ ਰਹੇ ਨੇ। ਜੀ ਹਾਂ ਇੱਕ ਲੰਬੇ ਅਰਸੇ ਤੋਂ ਬਾਅਦ ਉੱਹ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ। ਦੱਸ ਦਈਏ ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਅਮਰ ਨੂਰੀ Amar Noori ਬਤੌਰ ਜੱਜ ਪੀਟੀਸੀ ਪੰਜਾਬੀ ਦੀ ਰਿਆਲਟੀ ਸ਼ੋਅਰ ਵਾਇਸ ਆਫ਼ ਪੰਜਾਬ ਸੀਜ਼ਨ-12 (Voice of Punjab Season-12) ਬਤੌਰ ਜੱਜ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਹੋਰ ਪੜ੍ਹੋ : ਆਪਣੇ ਨਵੇਂ ਪਾਲਤੂ ਜਾਨਵਰ ਦੇ ਨਾਲ ਚਾਹ ਦਾ ਅਨੰਦ ਲੈਂਦੇ ਨਜ਼ਰ ਆਏ MS Dhoni, ਪਤਨੀ ਸਾਕਸ਼ੀ ਧੋਨੀ ਨੇ ਸ਼ੇਅਰ ਕੀਤੀਆਂ ਮਾਹੀ ਦੀਆਂ ਕਿਊਟ ਤਸਵੀਰਾਂ

inside image of vop12

ਜੀ ਹਾਂ ਉਹ ਬਹੁਤ ਹੀ ਖ਼ਾਸ ਪਲ ਨੇ ਜਦੋਂ ਗਾਇਕਾ ਅਮਰ ਨੂਰੀ ਆਪਣੇ ਪ੍ਰਸ਼ੰਸਕਾਂ ਦੇ ਰੁਬਰੂ ਹੋਣਗੇ। ਜਿਵੇਂ ਕਿ ਸਭ ਜਾਣਦੇ ਹੀ  ਨੇ ਕਿ ਦਿੱਗਜ ਗਾਇਕ ਸਰਦੂਲ ਸਿਕੰਦਰ (Sardool Sikander) ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੀ ਮੌਤ ਤੋਂ ਬਾਅਦ ਅਮਰ ਨੂਰੀ ਬਹੁਤ ਹੀ ਜ਼ਿਆਦਾ ਦੁੱਖ ‘ਚ ਲੰਘ ਰਹੀ ਹੈ। ਕਿਉਂਕਿ ਦੋਵਾਂ ‘ਚ ਵਿਚਕਾਰ ਏਨਾਂ ਪਿਆਰ ਸੀ ਕਿ ਹਰ ਕੋਈ ਦੋਵਾਂ ਦੇ ਪਿਆਰ ਦੀਆਂ ਮਿਸਾਲਾਂ ਦਿੰਦੇ ਹਨ ਅਤੇ ਦਿੰਦੇ ਰਹਿਣਗੇ। ਪ੍ਰਸ਼ੰਸਕਾਂ ਬਹੁਤ ਉਤਸ਼ਾਹਿਤ ਨੇ ਅਮਰ ਨੂਰੀ ਨੂੰ ਟੀਵੀ ਪਰਦੇ ਉੱਤੇ ਦੇਖਣ ਦੇ ਲਈ। ਪ੍ਰਸ਼ੰਸਕ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਰ ਨੂਰੀ ਆਪਣੀ ਜ਼ਿੰਦਗੀ ਨੂੰ ਪਟੜੀ ‘ਤੇ ਲਿਆਉਣ ਲਈ ਕੋਸ਼ਿਸ ਕਰ ਰਹੇ ਨੇ।  ਇਹ ਜ਼ਰੂਰੀ ਵੀ ਹੈ ਕਿਉਂਕਿ ਹਰ ਕਿਸੇ ਨੇ ਆਪਣੇ ਫਰਜ਼ ਅਤੇ ਪਰਮਾਤਮਾ ਵੱਲੋਂ ਦਿੱਤੇ ਕਰਤੱਵ ਵੀ ਪੂਰੇ ਕਰਨੇ ਨੇ। ਉਨ੍ਹਾਂ ਨੂੰ ਆਪਣੇ ਦੋ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਲਈ ਹੁਣ ਪਿਉ ਅਤੇ ਮਾਂ ਦੋਵਾਂ ਦੀ ਭੂਮਿਕਾ ਨਿਭਾਉਣੀ ਪਵੇਗੀ।

ਹੋਰ ਪੜ੍ਹੋ : ਰੂਹਾਂ ਨੂੰ ਛੂਹ ਰਿਹਾ ਹੈ ਦਿਲਜੀਤ ਦੋਸਾਂਝ ਦਾ ਧਾਰਮਿਕ ਗੀਤ ‘ਧਿਆਨ ਧਰ ਮਹਿਸੂਸ ਕਰ’, ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਕੀਤਾ ਸਮਰਪਿਤ

inside image of amar noori

ਦੱਸ ਦਈਏ ਵਾਇਸ ਆਫ਼ ਪੰਜਾਬ ਸੀਜ਼ਨ -12 (Voice Of Punjab-12) ਦੀ ਸ਼ੁਰੂਆਤ 22  ਨਵੰਬਰ ਦਿਨ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਸੱਤ ਵਜੇ ਕੀਤਾ ਜਾਵੇਗਾ । ਗਾਇਕੀ ‘ਚ ਨਾਂਅ ਚਮਕਾਉਣ ਵਾਲੇ ਗੱਭਰੂ ਅਤੇ ਮੁਟਿਆਰਾਂ ਇਸ ਸ਼ੋਅ ਦੇ ਜ਼ਰੀਏ ਆਪਣੀ ਪ੍ਰਤਿਭਾ ਨੂੰ ਦੁਨੀਆ ਭਰ ‘ਚ ਦਿਖਾਉਣਗੇ । ਇਸ ਸ਼ੋਅ ‘ਚ ਬਤੌਰ ਜੱਜ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ, ਗੁਰਮੀਤ ਸਿੰਘ ਅਤੇ ਮਾਸਟਰ ਸਲੀਮ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ। ਸੋ ਦੇਖਣਾ ਨਾ ਭੁੱਲਣਾ ਪੰਜਾਬੀਆਂ ਦਾ ਹਰਮਨ ਪਿਆਰਾ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-12 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ।

 

 

View this post on Instagram

 

A post shared by PTC Punjabi (@ptcpunjabi)

Related Post