Watch: ਐਮੀ ਵਿਰਕ ਦੀ ਨਵੀਂ ਮਿਊਜ਼ਿਕ ਐਲਬਮ 'Layers' ਤੇ ਇਸ ਦਾ ਪਹਿਲ ਗੀਤ 'Solid' ਹੋਇਆ ਰਿਲੀਜ਼, ਗਾਇਕ ਨੇ ਰਿਲੀਜ਼ ਟਾਈਮ ਬਾਰੇ ਕੀਤਾ ਖੁਲਾਸਾ

By  Pushp Raj February 3rd 2023 05:35 PM -- Updated: February 3rd 2023 05:43 PM

Ammy Virk new music Album 'Layers' : ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਲਈ ਵੀ ਮਸ਼ਹੂਰ ਹਨ। ਹਾਲ ਹੀ ਵਿੱਚ ਐਮੀ ਵਿਰਕ ਲੰਮੇਂ ਸਮੇਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਲਈ ਨਵੀਂ ਮਿਊਜ਼ਿਕ ਐਲਬਮ 'Layers' ਲੈ ਕੇ ਆਏ ਹਨ। ਫੈਨਜ਼ ਇਸ ਤੋਂ ਕਾਫੀ ਖੁਸ਼ ਹਨ।

image source: Instagram

ਦੱਸ ਦਈਏ ਕਿ ਐਮੀ ਵਿਰਕ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ। ਐਮੀ ਵਿਰਕ ਦੇ ਫੈਨਜ਼ ਲਈ ਸਰਪ੍ਰਾਈਜ਼ ਦੇ ਤੌਰ 'ਤੇ ਇੱਕ ਗੀਤ ਨਹੀਂ ਬਲਕਿ ਇੱਕ ਪੂਰੀ ਮਿਊਜ਼ਿਕ ਐਲਬਮ ਲੈ ਕੇ ਆਏ ਹਨ। ਅੱਜ ਐਮੀ ਵਿਰਕ ਦੀ ਨਵੀਂ ਮਿਊਜ਼ਿਕ ਐਲਬਮ 'ਲੇਅਰਜ਼' ਰਿਲੀਜ਼ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਖ਼ੁਦ ਨੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਦਿੱਤੀ ਹੈ।

 

View this post on Instagram

 

A post shared by Ammy virk ❤️ (@ammyvirk)

ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਆਡੀਓ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਨਵੀਂ ਐਲਬਮ ਬਾਰੇ ਜਾਣਕਾਰੀ ਦਿੱਤੀ ਹੈ। ਐਮੀ ਵਿਰਕ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "LAYERS ❤️full album is out now ❤️❤️❤️❤️❤️❤️❤️❤️❤️ Swipe right if you love me ❤️ ਤੇ ਪਲੀਜ਼ ਕਮੈਂਟ ਕਰਕੇ ਦਸੋ ਤੁਹਾਨੂੰ ਕਿਹੜਾ ਗਾਣਾ ਚੰਗਾ ਲੱਗਾ❤️ ਵਾਹਿਗੁਰੂ ਮਿਹਰ ਕਰਨ ??।"

image source: Instagram

ਇਸ ਪੋਸਟ ਵਿੱਚ ਗਾਇਕ ਦੀ ਨਵੀਂ ਐਲਬਮ ਦੇ ਟਾਈਟਲ ਤੋਂ ਲੈ ਕੇ ਗੀਤਾਂ ਤੱਕ ਦੀ ਆਡੀਓ ਲਿਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਫੈਨਜ਼ ਨਾਲ ਇਸ ਐਲਬਮ ਦੇ ਪਹਿਲਾ ਵੀਡੀਓ ਗੀਤ 'ਸੌਲਿਡ' (Solid) ਦੇ ਰਿਲੀਜ਼ ਹੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਇਨ੍ਹਾਂ ਸਭ ਦੇ ਨਾਲ-ਨਾਲ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਕੁਝ ਇੰਸਟਾ ਸਟੋਰੀਜ਼ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਵਿੱਚ ਇੱਕ ਸਟੋਰੀ ਵਿੱਚ ਐਮੀ ਵਿਰਕ ਤੇ ਮਨਿੰਦਰ ਬੂੱਟਰ ਵੀਡੀਓ ਕਾਲ 'ਚ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਐਮੀ ਵਿਰਕ ਨੇ 3 ਫਰਵਰੀ ਐਲਬਮ ਰਿਲੀਜ਼ ਕਰਨ ਦੀ ਖ਼ਾਸ ਵਜ੍ਹਾ ਦਾ ਵੀ ਖੁਲਾਸਾ ਕੀਤਾ ਹੈ। ਆਪਣੀ ਦੂਜੀ ਇੰਸਟਾਗ੍ਰਾਮ ਸਟੋਰੀ ਵਿੱਚ ਗਾਇਕ ਨੇ ਦੱਸਿਆ ਕਿ ਉਨ੍ਹਾਂ ਨੇ 3 ਫਰਵਰੀ ਦੁਪਹਿਰ 1: 59 ਮਿੰਟ 'ਤੇ ਹੀ ਐਲਬਮ ਇਸ ਲਈ ਰਿਲੀਜ਼ ਕੀਤੀ, ਕਿਉਂਕਿ ਇਹ ਦਿਲਨਾਜ਼ ਦੇ ਜਨਮ ਦਾ ਸਮਾਂ ਹੈ। ਇਸ ਕੈਪਸ਼ਨ ਦੇ ਨਾਲ ਗਾਇਕ ਨੇ ਕੇਕ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਹਾਲਾਂਕਿ ਕਿ ਦਿਲਨਾਜ਼ ਕੌਣ ਹੈ ਇਸ ਬਾਰੇ ਗਾਇਕ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

image source: Instagram

ਹੋਰ ਪੜ੍ਹੋ: Pathaan: 'ਪਠਾਨ' ਦਾ ਧਮਾਕਾ ਦੇਖ ਖ਼ੁਦ ਨੂੰ ਨਹੀਂ ਰੋਕ ਸਕੇ ਸੰਜੇ ਦੱਤ, ਟਵੀਟ ਕਰ ਸ਼ਾਹਰੁਖ ਖ਼ਾਨ ਲਈ ਲਿਖੀ ਇਹ ਗੱਲ

ਫੈਨਜ਼ ਗਾਇਕ ਦੀ ਇਸ ਐਲਬਮ ਤੇ ਇਸ ਦੇ ਗੀਤਾਂ ਦਾ ਆਨੰਦ ਮਾਣ ਰਹੇ ਹਨ। ਫੈਨਜ਼ ਗਾਇਕ ਦੀ ਗਾਇਕੀ ਦੀ ਸ਼ਲਾਘਾ ਕਰ ਹਨ ਤੇ ਕਮੈਂਟ ਕਰਕੇ ਵਧਾਈ ਦੇ ਰਹੇ ਹਨ। ਇਸ ਦੇ ਹੀ ਕਈ ਫੈਨਜ਼ ਕੇਕ ਨੂੰ ਵੇਖ ਕੇ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਦਿਲਨਾਜ਼ ਗਾਇਕ ਦਾ ਬੇਟਾ ਜਾਂ ਬੇਟੀ ਹੈ, ਉੱਥੇ ਹੀ ਕਈ ਲੋਕ ਕਹਿ ਰਹੇ ਨੇ ਮਹਿਜ਼ ਗੀਤਾਂ ਦਾ ਆਨੰਦ ਮਾਣੋ, ਕਿਸੇ ਦੀ ਨਿੱਜ਼ੀ ਜ਼ਿੰਦਗੀ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਨਾ ਕਰੋ।

 

View this post on Instagram

 

A post shared by Ammy virk ❤️ (@ammyvirk)

Related Post