1947 ਦੀ ਵੰਡ ਦੇ ਦਰਦ ਨੂੰ ਵੀ ਬਿਆਨ ਕਰੇਗੀ ਫ਼ਿਲਮ 'ਯਾਰਾ ਵੇ', ਪੀਟੀਸੀ ਸ਼ੋਅਕੇਸ 'ਚ ਗਗਨ ਕੋਕਰੀ ਨੇ ਕੀਤਾ ਖੁਲਾਸਾ, ਦੇਖੋ ਵੀਡਿਓ 

By  Rupinder Kaler April 3rd 2019 11:30 AM

ਗਗਨ ਕੋਕਰੀ ਤੇ ਮੋਨਿਕਾ ਗਿੱਲ ਦੀ ਨਵੀਂ ਫ਼ਿਲਮ 'ਯਾਰਾ ਵੇ' 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ, ਇਸ ਤੋਂ ਪਹਿਲਾਂ ਗਗਨ ਕੋਕਰੀ ਤੇ ਮੋਨਿਕਾ ਗਿੱਲ ਨੇ ਇਸ ਫ਼ਿਲਮ ਨੂੰ ਲੈ ਕੇ 'ਪੀਟੀਸੀ ਸ਼ੋਅ ਕੇਸ' ਵਿੱਚ ਕਈ ਖੁਲਾਸੇ ਕੀਤੇ ਹਨ । ਗਗਨ ਕੋਕਰੀ ਨੇ ਪੀਟੀਸੀ ਸ਼ੋਅਕੇਸ ਵਿੱਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ ਉਹਨਾਂ ਲੋਕਾਂ ਦੇ ਬੇਹੱਦ ਕਰੀਬ ਹੈ ਜਿੰਨਾਂ ਨੇ 1947 ਦੀ ਵੰਡ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਹੈ । ਗਗਨ ਕੋਕਰੀ ਮੁਤਾਬਿਕ ਇਹ ਫ਼ਿਲਮ ਕਰਨਾ ਉਹਨਾਂ ਲਈ ਬੇਹਦ ਮੁਸ਼ਕਿਲ ਸੀ ਕਿਉਂਕਿ ਇਸ ਫ਼ਿਲਮ ਵਿੱਚ ਉਸ ਮਹੌਲ ਨੂੰ ਬਿਆਨ ਕੀਤਾ ਜਾਣਾ ਸੀ ਜਿਹੜਾ ਕਿ ਕਈ ਦਹਾਕੇ ਪਹਿਲਾਂ ਬੀਤ ਗਿਆ ਹੈ ।

My Performance In Yaara Ve Will Be The Best So Far, Says Gagan Kokri In PTC Showcase My Performance In Yaara Ve Will Be The Best So Far, Says Gagan Kokri In PTC Showcase

ਗਗਨ ਕੋਕਰੀ ਮੁਤਾਬਿਕ ਉਹਨਾਂ ਦੇ ਪੁਰਖੇ ਪਾਕਿਸਤਾਨੀ ਪੰਜਾਬ ਤੋਂ ਇੱਥੇ ਆ ਕੇ ਵੱਸੇ ਸਨ ਇਸ ਲਈ ਉਹਨਾਂ ਨੇ ਹਰ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਉਹਨਾਂ ਸਮਿਆਂ ਵਿੱਚ ਹੁੰਦੀ ਸੀ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਵਿੱਚ ਗਗਨ ਕੋਕਰੀ ਤੇ ਮੋਨਿਕਾ ਗਿੱਲ ਦਿਖਾਈ ਦੇਣਗੇ ।

https://www.facebook.com/ptcpunjabi/videos/1060770204121426/

ਇਸ  ਤੋਂ ਇਲਾਵਾ ਮੁੱਖ ਕਿਰਦਾਰ 'ਚ ਯੁਵਰਾਜ ਹੰਸ, ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਕਈ ਹੋਰ ਦਿੱਗਜ ਅਦਾਕਾਰ ਦੇਖਣ ਨੂੰ ਮਿਲਣਗੇ। ਗਗਨ ਕੋਕਰੀ ਦੀ ਫ਼ਿਲਮ ਯਾਰਾ ਵੇ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। ਦੋਸਤਾਂ ਦੀ ਇਹ ਕਹਾਣੀ ੫ ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

 

Related Post