ਮਾਸਟਰ ਸਲੀਮ ਨੇ ਬਚਪਨ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸੀ ਸ਼ਰਧਾਂਜਲੀ ,ਵੇਖੋ ਵੀਡਿਓ 

By  Shaminder December 27th 2018 03:58 PM -- Updated: December 27th 2018 04:58 PM

ਮਾਸਟਰ ਸਲੀਮ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਚੋਂ ਹੀ ਮਿਲੀ । ਕਿਉਂਕਿ ਮਾਸਟਰ ਸਲੀਮ ਦੇ ਪਿਤਾ ਖੁਦ ਸੂਫੀ ਗਾਇਕ ਨੇ ਅਤੇ ਗਾਇਕੀ ਦੇ ਖੇਤਰ 'ਚ ਉਨ੍ਹਾਂ ਨੂੰ ਤਾਲੀਮ ਖੁਦ ਉਨ੍ਹਾਂ ਨੇ ਹੀ ਦਿੱਤੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚੋਂ ਕਈ ਸੈਡ ਸੌਂਗ ,ਧਾਰਮਿਕ ਗੀਤ ਅਤੇ ਕਈ ਡਾਂਸ ਸੌਂਗ ਵੀ ਹਨ ।

ਹੋਰ ਵੇਖੋ : ਪੀਟੀਸੀ ਪੰਜਾਬੀ ਦੀ ਨਿਵੇਕਲੀ ਪਹਿਲ ,ਪੀਟੀਸੀ ਸਟੂਡਿਓ ‘ਚ ਹਰ ਹਫਤੇ ਦੋ ਗੀਤ ਹੋਣਗੇ ਰਿਲੀਜ਼ , ਹੋਰ ਕੀ ਹੋਵੇਗਾ ਖਾਸ, ਵੇਖੋ ਵੀਡਿਓ

https://www.youtube.com/watch?v=Rb8R2921rnw

ਉਨ੍ਹਾਂ ਨੇ ਬਾਲੀਵੁੱਡ ਲਈ ਵੀ ਕਈ ਗੀਤ ਗਾਏ । ਜਿਨ੍ਹਾਂ 'ਚ 'ਦਿਲ ਦਾ ਮਾਮਲਾ ਹੈ ਦਿਲਬਰ' ,ਢੋਲ ਜਗੀਰੋ ਦਾ , ਸਾਰਾ ਸਾਰਾ ਦਿਨ ਤੇਰੇ ਬਿਨ ਸਣੇ ਕਈ ਅਣਗਿਣਤ ਗੀਤ ਨੇ ਜੋ ਯਾਦਗਾਰ ਹੋ ਨਿੱਬੜੇ ਨੇ । ਪਰ ਅੱਜ ਅਸੀਂ ਤੁਹਾਨੂੰ ਮਾਸਟਰ ਸਲੀਮ ਦਾ ਬਾਲਪਣ ਦਾ ਰੂਪ ਵਿਖਾਵਾਂਗੇ । ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਬਚਪਨ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਗੀਤ ਗਾ ਕੇ ਦਿੱਤੀ ਸੀ ।

master saleem master saleem

ਮਾਸਟਰ ਸਲੀਮ ਦੇ ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਦੇ ਨਾਲ ਉਨ੍ਹਾਂ ਦਾ ਇੱਕ ਸਾਥੀ ਵੀ ਨਜ਼ਰ ਆ ਰਿਹਾ ਹੈ ।ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਮੌਜੂਦ ਹਨ ।

Related Post