'ਮਿਸ ਪੀਟੀਸੀ ਪੰਜਾਬੀ 2018' 'ਚ ਅੱਜ ਵੇਖੋ ਜਲੰਧਰ ਦੀਆਂ ਮੁਟਿਆਰਾਂ ਦਾ ਜਲਵਾ 

By  Shaminder November 21st 2018 10:19 AM -- Updated: November 27th 2018 10:34 AM

ਅੱਜ ਸ਼ਾਮ ਨੂੰ ਸੱਤ ਵਜੇ ਮਿਸ ਪੀਟੀਸੀ ਪੰਜਾਬੀ 2018 'ਚ ਅਸੀਂ ਤੁਹਾਨੂੰ ਦਿਖਾਵਾਂਗੇ ਜਲੰਧਰ ਦੀਆਂ ਮੁਟਿਆਰਾਂ ਦਾ ਜਲਵਾ । ਇਨ੍ਹਾਂ ਮੁਟਿਆਰਾਂ ਦੇ ਆਡੀਸ਼ਨ ਅੱਜ ਵੇਖਣ ਨੂੰ ਮਿਲਣਗੇ । ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ।

ਹੋਰ ਵੇਖੋ :ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ ‘ਚ ਪਰਫਾਰਮ ਕਰਨਗੇ ਕਈ ਕਲਾਕਾਰ

https://www.instagram.com/p/Bqb6pc2n8TG/

ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਲਈ ਵੱਡੀ ਗਿਣਤੀ ‘ਚ ਮੁਟਿਆਰਾਂ ਮੁਕਾਬਲੇ ‘ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ । ਇਸ ਮੁਕਾਬਲੇ ‘ਚ ਭਾਗ ਲੈਣ ਲਈ ਮੁਟਿਆਰਾਂ ਦੀ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱਕ ਰੱਖੀ ਗਈ ਸੀ ।

ਹੋਰ ਵੇਖੋ : ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ

miss ptc punjabi 2018 jallandhar auditions miss ptc punjabi 2018 jallandhar auditions

ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਰੱਖਿਆ ਗਿਆ ਸੀ । ਆਡੀਸ਼ਨ  ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ‘ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਗਏ ਸਨ ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਨਵਜੀਤ ਕਾਹਲੋਂ ਦਾ ਗੀਤ ‘ਹਾਣੀਆਂ’

miss ptc punjabi 2018 jallandhar auditions miss ptc punjabi 2018 jallandhar auditions

ਮਿਸ ਪੀਟੀਸੀ  ਪੰਜਾਬੀ 2018 ਦੇ ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।ਜੇ ਤੁਸੀਂ ਯੂਐੱਸਏ ਜਾਂ ਫਿਰ ਕੈਨੇਡਾ ਰਹਿੰਦੇ ਹੋ ਤਾਂ ਸੋਮਵਾਰ ਤੋਂ ਵੀਰਵਾਰ  ਇਹ ਸ਼ੋਅ ਦਾ ਪ੍ਰਸਾਰਣ   ਰਾਤ  ਅੱਠ ਵਜੇ ਤੋਂ ਨੂੰ ਵੇਖ ਸਕਦੇ ਹੋ ਸਿਰਫ ਪੀਟੀਸੀ ਪੰਜਾਬੀ ‘ਤੇ।

 

Related Post