ਜਸਬੀਰ ਜੱਸੀ ਦੇ ਨਵੇਂ ਗੀਤ 'ਵਿਹੜੇ ਆ ਵੜ੍ਹ' ਦੇ ਟੀਜ਼ਰ ਦਾ ਵੀਡਿਓ 

By  Shaminder September 19th 2018 06:10 AM

ਜਸਬੀਰ ਜੱਸੀ ਦੇ ਨਵੇਂ ਗੀਤ 'ਵਿਹੜੇ ਆ ਵੜ੍ਹ' ਦਾ ਟੀਜ਼ਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਜੱਸੀ ਆਪਣੇ ਨਵਾਂ ਗੀਤ ਗਾਉਂਦੇ ਨਜ਼ਰ ਆ ਰਹੇ ਨੇ । ਬਾਬਾ ਬੁੱਲ੍ਹੇ ਸ਼ਾਹ ਜੀ ਦੇ ਇਸ ਕਲਾਮ ਨੂੰ ਗੀਤ ਦੇ ਤੌਰ 'ਤੇ ਜਸਬੀਰ ਜੱਸੀ ਨੇ ਪੇਸ਼ ਕੀਤਾ ਹੈ । ਜਸਬੀਰ ਜੱਸੀ ਨੇ ਇਸ ਕਲਾਮ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਬਹੁਤ ਹੀ ਵਧੀਆ ਅੰਦਾਜ਼ 'ਚ ਇਸ ਗੀਤ ਨੂੰ ਪੇਸ਼ ਕੀਤਾ ਹੈ । 'ਰਾਂਝਾ ਚਾਕ ਨਾ ਆਖ ਨੀ ਮਾਏ ,ਨੀ ਮੈਂ ਚਾਕ ਕਹਿੰਦੀ ਸ਼ਰਮਾਵਾਂ' । ਬਾਬਾ ਬੁੱਲ੍ਹੇ ਸ਼ਾਹ ਨੇ ਹੀਰ ਅਤੇ ਰਾਂਝੇ ਦੇ ਇਸ਼ਕ ਨੂੰ ਬੜੀ ਹੀ ਡੂੰਘਾਈ ਨਾਲ ਸਮਝਾਇਆ ਹੈ ਕਿਉਂਕਿ ਬਾਬਾ ਬੁਲ੍ਹੇ ਸ਼ਾਹ ਜੀ ਦਾ ਇਹ ਇਸ਼ਕ ਮਿਜਾਜ਼ੀ ਨਹੀਂ ਬਲਕਿ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ ।

ਹੋਰ ਵੇਖੋ  : ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ

https://www.instagram.com/p/Bn22sZBlAUu/?hl=en&taken-by=jassijasbir

ਇਸ ਇਸ਼ਕ ਹਕੀਕੀ ਨੂੰ ਜਸਬੀਰ ਜੱਸੀ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰ ਕੇ ਸਰੋਤਿਆਂ ਸਾਹਮਣੇ ਪੇਸ਼ ਕਰਨ ਜਾ ਰਹੇ ਨੇ । ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਜਸਬੀਰ ਜੱਸੀ ਬਹੁਤ ਹੀ ਉਤਸ਼ਾਹਿਤ ਨੇ । ਕਿਉਂਕਿ ਬਾਬਾ ਬੁੱਲ੍ਹੇ ਸ਼ਾਹ ਦੀਆਂ ਇਨ੍ਹਾਂ ਲਿਖਤਾਂ ਨੂੰ ਉਨ੍ਹਾਂ ਨੇ ਬਹੁਤ ਹੀ ਸੂਫੀਆਨਾ ਦੇ ਨਾਲ –ਨਾਲ ਆਧੁਨਿਕ ਸੰਗੀਤਕ ਵੰਨਗੀਆਂ ਦਾ ਇਸਤੇਮਾਲ ਕਰਦੇ ਹੋਏ ਸਰੋਤਿਆਂ ਨੂੰ ਪਰੋਸਣ ਦੀ ਕਾਮਯਾਬ ਕੋਸ਼ਿਸ਼ ਕੀਤੀ ਹੈ । ਗੀਤ ਦਾ ਟੀਜ਼ਰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ । ਇਹ ਗੀਤ ਸਰੋਤਿਆਂ ਨੂੰ ਕਿੰਨਾ ਭਾਉਂਦਾ ਹੈ ਇਹ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਜਸਬੀਰ ਜੱਸੀ ਦਾ ਜਨਮ ਗੁਰਦਾਸਪੁਰ ਦੇ ਪਿੰਡ ਡੱਲਾ 'ਚ ਫਰਵਰੀ ਉੱਨੀ ਸੌ ਸੱਤਰ 'ਚ ਹੋਇਆ ਸੀ । ਉਨ੍ਹਾਂ ਨੇ ਦੋ ਹਜ਼ਾਰ ਦਸ ਤੱਕ ਅੱਠ ਦੇ ਕਰੀਬ ਮਿਊਜ਼ਿਕ ਐਲਬਮ ਜਾਰੀ ਕੀਤੀਆਂ । ਜਸਬੀਰ ਜੱਸੀ ਦੀ ਪਹਿਲੀ ਪੋਪ ਐਲਬਮ 'ਦਿਲ ਲੈ ਗਈ' ਸੀ ਜੋ ਉੱਨੀ ਸੌ ਅਠਾਨਵੇਂ 'ਚ ਰਿਲੀਜ਼ ਹੋਈ ਸੀ ।ਉਨ੍ਹਾਂ ਦੇ ਕਈ ਗੀਤ ਹਿੱਟ ਹੋਏ ਜਿਨ੍ਹਾਂ ਚੋਂ 'ਕੁੜ੍ਹੀ ਜ਼ਹਿਰ ਦੀ ਪੁੜ੍ਹੀ' , 'ਦਿਲ ਲੈ ਗਈ ਕੁੜ੍ਹੀ ਗੁਜਰਾਤ' ਸਣੇ ਹੋਰ ਕਈ ਗੀਤ ਅੱਜ ਵੀ ਲੋਕਾਂ 'ਚ ਜ਼ੁਬਾਨ 'ਤੇ ਚੜ੍ਹੇ ਹੋਏ ਨੇ । ਇਸ ਤੋਂ ਇਲਾਵਾ ਉਸ ਦੀ ਇੱਕ ਪੰਜਾਬੀ ਫਿਲਮ ਖੁਸ਼ੀਆਂ ਵੀ ਆਈ। ਉਸ ਨੇ ਦਿਲ ਵਿਲ ਪਿਆਰ ਵਿਆਰ ਮੂਵੀ ਵਿੱਚ ਆਫਿਸਰ ਦਾ ਰੋਲ ਨਿਭਾਇਆ। ਜੱਸੀ ਨੂੰ ਗਾਉਣ ਦਾ ਸ਼ੌਕ ਬਚਪਨ ਵਿੱਚ ਹੀ ਸੀ।

 

 

 

 

Related Post