ਦੇਖੋ ਕੁਲਜਿੰਦਰ ਸਿੰਧੂ ਤੇ ਰੀਤਇੰਦਰ ਸੋਢੀ ਕਿਵੇਂ ਕੱਢ ਰਹੇ ਨੇ ਫਿਟਨੈੱਸ ਵਾਲੇ ਵੱਟ
ਪੰਜਾਬੀ ਅਦਾਕਾਰ ਕੁਲਜਿੰਦਰ ਸਿੰਘ ਸਿੱਧੂ ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਕੁਲਜਿੰਦਰ ਸਿੱਧੂ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ਜਿਸਦੇ ਚੱਲਦੇ ਉਹ ਆਪਣੀ ਫਿਟਨੈੱਸ ਵਾਲੀਆਂ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਅਜਿਹੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ ਜਿਸ ‘ਚ ਉਹ ਬਕਾਸਣ ਆਸਣ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਫਿਟਨੈੱਸ ਚੈਲੇਂਜ ਉਨ੍ਹਾਂ ਨੂੰ ਰੀਤਇੰਦਰ ਸੋਢੀ ਨੇ ਦਿੱਤਾ ਹੈ। ਜੀ ਹਾਂ ਦੋਵਾਂ ਕਲਾਕਾਰ ਮਿਸਟਰ ਪੰਜਾਬ 2019 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ।
View this post on Instagram
@reetindersinghsodhi Ustaad Ji #mrpunjab2019 #fitnessfever #checkthisout #whatnext ? #onelegbakasana
ਗੱਲ ਕਰੀਏ ਸਾਬਕਾ ਕ੍ਰਿਕੇਟਰ ਤੇ ਅਦਾਕਾਰ ਰੀਤਇੰਦਰ ਸਿੰਘ ਸੋਢੀ ਦੀ ਤਾਂ ਉਹ ਵੀ ਫਿਟਨੈੱਸ ‘ਚ ਪੂਰੀ ਅੱਤ ਕਰਵਾਉਂਦੇ ਨੇ। ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਬਕਾਸਣ ਆਸਣ ਕਰਦਿਆਂ ਦੀ ਪੋਸਟ ਪਾਈ ਹੈ। ਇਸ ਵੀਡੀਓ ‘ਚ ਉਹ ਟਾਇਰ ਉੱਤੇ ਬਕਾਸਣ ਦੇ ਨਾਲ ਪੁਸ਼ਅੱਪ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਦੋਵਾਂ ਕਲਾਕਾਰਾਂ ਦੀ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਜੇ ਗੱਲ ਕਰੀਏ ਕੁਲਜਿੰਦਰ ਸਿੰਘ ਸਿੱਧੂ ਦੀ ਤਾਂ ਉਨ੍ਹਾਂ ਨੇ 'ਸ਼ਰੀਕ', ‘ਸਾਡਾ ਹੱਕ’, ਯੋਧਾ’, 'ਡਾਕੂਆਂ ਦਾ ਮੁੰਡਾ’ ਵਰਗੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣਾ ਲਈ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਉਹ ਫ਼ਿਲਮ ‘ਮਿੱਟੀ ਵਿਰਾਸਤ ਬੱਬਰਾਂ ਦੀ’ ‘ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਰੀਤਇੰਦਰ ਸਿੰਘ ਸੋਢੀ ਨੇ ਵੀ ਅਦਾਕਾਰੀ ‘ਚ ਕਦਮ ਰੱਖ ਚੁੱਕੇ ਨੇ ਉਨ੍ਹਾਂ ਨੇ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਉਮਰ’ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।