‘KHYAAL RAKHYA KAR’ ਗੀਤ ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਮਿੱਠੀ ਨੋਕ-ਝੋਕ ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ, ਦੇਖੋ ਵੀਡੀਓ

By  Lajwinder kaur June 10th 2020 01:53 PM

ਸੋਸ਼ਲ ਮੀਡੀਆ ਦੀ ਚਰਚਿਤ ਜੋੜੀ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਜੋ ਕਿ ਇੱਕ ਵਾਰ ਫਿਰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਜੀ ਹਾਂ ਫੈਨਜ਼ ਬਹੁਤ ਬੇਸਰਬੀ ਦੇ ਨਾਲ  ‘ਖਿਆਲ ਰੱਖਿਆ ਕਰ’( khyaal rakhya kar) ਗੀਤ ਦਾ ਇੰਤਜ਼ਾਰ ਕਰ ਰਹੇ ਸੀ ।

Vote for your favourite : https://www.ptcpunjabi.co.in/voting/

ਇਸ ਗੀਤ ਨੂੰ ਪੰਜਾਬੀ ਗਾਇਕ ਪ੍ਰੀਤਇੰਦਰ (Preetinder) ਵੱਲੋਂ ਗਾਇਆ ਗਿਆ ਹੈ । ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਬੱਬੂ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ ਰਜਤ ਨਾਗਪਾਲ (Rajat Nagpal) ਨੇ ਦਿੱਤਾ ਹੈ । ਗੁਰਿੰਦਰ ਬਾਵਾ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ । ਵੀਡੀਓ ‘ਚ ਦੋਵਾਂ ਦੀ ਪਿਆਰੀ ਜਿਹੀ ਨੋਕ ਝੋਕ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਹੋਰ ਵੇਖੋ:ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਕੁਲਵਿੰਦਰ ਬਿੱਲਾ, ਵੀਡੀਓ ਛਾਈ ਸੋਸ਼ਲ ਮੀਡੀਆ 'ਤੇ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਦੋਵੇਂ ਨੇਹਾ ਕੱਕੜ ਦੇ ਗੀਤ ‘ਕੱਲਾ ਸੋਹਣਾ ਨਹੀਂ’ ‘ਚ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ । ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਮੁਲਾਕਾਤ ਟੀਵੀ ਦੇ ਰਿਆਲਟੀ ਸ਼ੋਅ ਦੌਰਾਨ ਹੋਈ ਸੀ । ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ ।

 

Related Post