‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ’ਚ ਮਨਕਿਰਤ ਔਲਖ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

By  Rupinder Kaler March 13th 2021 03:57 PM

ਖੂਬਸੁਰਤੀ ਦੇ ਮਹਾ ਮੁਕਾਬਲੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਅੱਜ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਦੇ ਸਿਰ ’ਤੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ । ਖੂਬਸੁਰਤੀ ਦੇ ਨਾਂਅ ਇਸ ਸ਼ਾਮ ਨੂੰ ਹੋਰ ਖੂਬਸੁਰਤ ਬਨਾਉਣ ਲਈ ਮਨਕਿਰਤ ਔਲਖ ਪਹੁੰਚ ਰਹੇ ਹਨ ।

ਹੋਰ ਪੜ੍ਹੋ :

‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ’ਚ ਕੌਰ-ਬੀ ਲਗਾਉਣਗੇ ਹਿੱਟ ਗੀਤਾਂ ਦੀ ਝੜੀ

ਮਨਕਿਰਤ ਔਲਖ ਆਪਣੇ ਹਿੱਟ ਗੀਤਾਂ ਨਾਲ ਹਰ ਇੱਕ ਝੂਮਣ ਲਗਾਉਣਗੇ । ਇਸ ਤੋਂ ਇਲਾਵਾ ਬੱਬਲ ਰਾਏ ਤੇ ਕੌਰ ਬੀ ਵੀ ਆਪਣੀ ਪ੍ਰਫਾਰਮੈਂਸ ਦੇਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਨੂੰ ਇਸ ਸ਼ੋਅ ਦੇ ਜੱਜ ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਚੱਡਾ, ਨਵ ਬਾਜਵਾ ਤੇ ਇਹਾਨਾ ਢਿੱਲੋਂ ਹਰ ਕਸੌਟੀ ਤੇ ਪਰਖਣਗੇ ।

ਇਹਨਾਂ ਸੱਤਾਂ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2021 ਬਣੇਗੀ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ਅੱਜ ਸ਼ਾਮ 7.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

 

View this post on Instagram

 

A post shared by PTC Punjabi (@ptc.network)

Related Post