ਕੁਝ ਹੀ ਪਲਾਂ ‘ਚ ਸ਼ੁਰੂ ਹੋਣ ਜਾ ਰਿਹਾ ‘ਮਿਸ ਪੀਟੀਸੀ ਪੰਜਾਬੀ 2021’ ਦਾ ਗ੍ਰੈਂਡ ਫਿਨਾਲੇ

written by Shaminder | March 13, 2021

ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਮਿਸ ਪੀਟੀਸੀ ਪੰਜਾਬੀ 2021 ਦਾ ਕਾਰਵਾਂ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ ।ਜਿਸ ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਕੁਝ ਹੀ ਸਮੇਂ ਬਾਅਦ ਗ੍ਰੈਂਡ ਫਿਨਾਲੇ ਸ਼ੁਰੂ ਹੋਵੇਗਾ ।

babbal rai

ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2021’ ਦੇ ਗ੍ਰੈਂਡ ਫਿਨਾਲੇ ‘ਚ ਬੱਬਲ ਰਾਏ ਆਪਣੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ

ਇਸ ਮੌਕੇ ਕਈ ਪੰਜਾਬੀ ਕਲਾਕਾਰ ਪ੍ਰਫਾਰਮੈਂਸ ਦੇਣ ਜਾ ਰਹੇ ਹਨ । ਜਿਸ ‘ਚ ਕੌਰ ਬੀ, ਬੱਬਲ ਰਾਏ ਅਤੇ ਮਨਕਿਰਤ ਔਲਖ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਣਗੇ ।ਸੱਤ ਮੁਟਿਆਰਾਂ ਜਸਬੀਰ ਕੌਰ, ਕਿਰਨਦੀਪ ਕੌਰ, ਅਪਨੀਤ ਕੌਰ ਬਾਜਵਾ, ਸੁਖਮਨ ਕੌਰ, ਅਮਨਜੋਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਜੋ ਕਿ ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਹੋਈਆਂ ਫਾਈਨਲ ‘ਚ ਪਹੁੰਚੀਆਂ ਹਨ ।ਇਨ੍ਹਾਂ ਸੱਤਾਂ ਵਿੱਚੋਂ ਕਿਸੇ ਇੱਕ ਦੇ ਸਿਰ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ ਸੱਜੇਗਾ ਇਸ ਦਾ ਫੈਸਲਾ ਅੱਜ ਹੋ ਜਾਵੇਗਾ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ । ਇਹ ਮਹਾਮਾਰੀ ਨੂੰ ਦੇਖਦੇ ਹੋਏ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਹੋ ਗਏ ਸਨ ਉੱਥੇ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵੇਂ ਨਵੇਂ ਰਿਆਲਟੀ ਸ਼ੋਅ, ਫ਼ਿਲਮਾਂ ਤੇ ਗਾਣੇ ਲੈ ਕੇ ਆ ਰਿਹਾ ਹੈ ।

 

0 Comments
0

You may also like