‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ’ਚ ਕੌਰ-ਬੀ ਲਗਾਉਣਗੇ ਹਿੱਟ ਗੀਤਾਂ ਦੀ ਝੜੀ

written by Rupinder Kaler | March 13, 2021 03:19pm

ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ਵਿੱਚ ਖੂਬ ਰੌਣਕਾਂ ਲੱਗਣ ਜਾ ਰਹੀਆਂ ਹਨ । ਇਸ ਸ਼ਾਮ ਨੂੰ ਹੋਰ ਖ਼ਾਸ ਬਨਾਉਣ ਲਈ ਗਾਇਕਾ ਕੌਰ ਬੀ ਪਹੁੰਚ ਰਹੇ ਹਨ ।ਮਿਸ ਪੀਟੀਸੀ ਪੰਜਾਬੀ 2021 ਦੇ ਮੰਚ ’ਤੇ ਕੌਰ ਬੀ ਆਪਣੀ ਡੈਸ਼ਿੰਗ ਪ੍ਰਫਾਰਮੈਂਸ ਦੇਣਗੇ । ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੀ ਝੜੀ ਲਗਾਉਣਗੇ ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਗਰੈਂਡ ਫ਼ਿਨਾਲੇ

ਇਸ ਤੋਂ ਇਲਾਵਾ ਬੱਬਲ ਰਾਏ ਤੇ ਮਨਕਿਰਤ ਔਲਖ ਵੀ ਆਪਣੀ ਪ੍ਰਫਾਰਮੈਂਸ ਨਾਲ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰਨਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਮੁਟਿਆਰ ਦੇ ਸਿਰ ’ਤੇ ਮਿਸ ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ ।

ਫਾਈਨਲ ਵਿੱਚ ਪਹੁੰਚੀਆਂ ਮੁਟਿਆਰਾਂ ਨੂੰ ਇਸ ਸ਼ੋਅ ਦੇ ਜੱਜ ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਚੱਡਾ, ਨਵ ਬਾਜਵਾ ਤੇ ਇਹਾਨਾ ਢਿੱਲੋਂ ਹਰ ਕਸੌਟੀ ਤੇ ਪਰਖਣਗੇ । ਕੋਈ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ਼ ਪਹਿਨੇਗੀ ।ਜਿਸ ਕੁੜੀ ਦੇ ਸਿਰ ਤੇ ਇਹ ਤਾਜ਼ ਸੱਜੇਗਾ ਉਸ ਦੀ ਕਿਸਮਤ ਬਦਲ ਜਾਵੇਗੀ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ਅੱਜ ਸ਼ਾਮ 7.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

 

View this post on Instagram

 

A post shared by PTC Punjabi (@ptc.network)

You may also like