ਐਮੀ ਵਿਰਕ ਤੇ ਸੋਨਮ ਬਾਜਵਾ ਦਾ ‘ਮੁਕਲਾਵਾ’ ਨਿਕਲਿਆ ਗੱਜ-ਵੱਜ ਕੇ, ਦੇਖੋ ਵੀਡੀਓ

By  Lajwinder kaur May 24th 2019 03:22 PM

ਪੰਜਾਬੀ ਇੰਡਸਟਰੀ ਦੇ ਬਾਕਮਾਲ ਗਾਇਕ ਤੇ ਅਦਾਕਾਰ ਐਮੀ ਵਿਰਕ ਜਿਨ੍ਹਾਂ ਦੀ ਫ਼ਿਲਮ ਮੁਕਲਾਵਾ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਚ ਉਨ੍ਹਾਂ ਦਾ ਸਾਥ ਦਿੱਤਾ ਹੈ ਬੇਹੱਦ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ। ਮੁਕਲਾਵਾ ਜੋ ਕਿ ਪੁਰਾਣੇ ਸਮੇਂ ‘ਚ ਵਿਆਹ ਤੋਂ ਬਾਅਦ ਦੀ ਇੱਕ ਰੀਤ ਸੀ, ਜਿਸ ਦੇ ਉੱਤੇ ਇਸ ਫ਼ਿਲਮ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ। ਮੁਕਲਾਵਾ ਦੀ ਸਪੈਸਲ ਸਕਰੀਨਿੰਗ ਉੱਤੇ ਪੀਟੀਸੀ ਪੰਜਾਬੀ ਦੀ ਟੀਮ ਪਹੁੰਚੀ ,ਜਿੱਥੇ ਉਨ੍ਹਾਂ ਨੇ ਮੁਕਲਾਵਾ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਫ਼ਿਲਮ ਦੇਖਣ ਆਏ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕੀਤੀ। ਦਰਸ਼ਕਾਂ ਨੂੰ ਫ਼ਿਲਮ ਬਹੁਤ ਪਸੰਦ ਆਈ ਤੇ ਉਨ੍ਹਾਂ ਨੇ ਫ਼ਿਲਮ ਦੀ ਜੰਮ ਕੇ ਖੂਬ ਤਾਰੀਫ਼ ਕੀਤੀ।

ਹੋਰ ਵੇਖੋ:

ਮੁਕਲਾਵਾ ਫ਼ਿਲਮ ਨੂੰ ਡਾਇਰੈਕਟਰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਕਈ ਹੋਰ ਨਾਮੀ ਅਦਾਕਾਰ ਜਿਵੇਂ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਸਮੇਤ ਵੱਡੇ ਚਿਹਰਿਆਂ ਨੇ ਵੀ ਇਸ ਫ਼ਿਲਮ ਚ ਕਮਾਲ ਦਾ ਕੰਮ ਕੀਤਾ ਹੈ।

Related Post