'ਅਫਸਰ' ਫਿਲਮ ਦਾ ਗੀਤ 'ਖੀਨ ਖਾਬ' ਰਿਲੀਜ਼ 

By  Shaminder October 1st 2018 07:23 AM

'ਅਫਸਰ'  ਫਿਲਮ ਦਾ ਗੀਤ 'ਖੀਨ ਖਾਬ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਤਰਸੇਮ ਜੱਸੜ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ 'ਤੇ ਫਿਲਮਾਇਆ ਗਿਆ ਹੈ । ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ : ਤਰਸੇਮ ਜੱਸੜ ਕਿਉਂ ਹਨ ਏਨੇ ‘ਖੜੂਸ’ !

https://www.instagram.com/p/BoWf41Lh3d9/?hl=en&taken-by=tarsemjassar

ਇਸ ਗੀਤ ਦੇ ਬੋਲ ਵੀ ਖੁਦ ਤਰਸੇਮ ਜੱਸੜ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਆਰ.ਗੁਰੂ ਨੇ । ਇਸ ਗੀਤ 'ਚ ਤਰਸੇਮ ਜੱਸੜ ਜੱਟੀ ਦੇ ਸੂਟਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਹੂਰ 'ਖੀਨ ਖਾਬ' ਦੇ ਸੂਟ ਪਾਉਂਦੀ ਹੈ । ਪਰ ਜਿੱਥੇ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਦੇ ਠਾਠ ਦੀ ਗੱਲ ਕੀਤੀ ਹੈ aੁੱਥੇ ਹੀ ਜੱਟ ਦੇ ਸੁੱਹਪਣ ਨੂੰ ਵੀ ਬਿਆਨ ਕੀਤਾ ਹੈ ਕਿ ਜੇ ਉਸ ਦਾ ਰਿਸ਼ਤਾ ਲੈਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ ਤਾਂ ਉਸ ਲਈ ਵੀ ਕਈ ਸਾਕ ਆਉਂਦੇ ਸਨ ।ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ਪਹਿਲੀ ਵਾਰ ਇਸ ਫਿਲਮ 'ਚ ਇੱਕਠਿਆਂ ਨਜ਼ਰ ਆ ਰਹੇ ਨੇ ਇਹ ਫਿਲਮ ਪੰਜ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਸ ਤੋਂ ਪਹਿਲਾਂ ਇਸ ਫਿਲਮ ਦੇ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ ।

Afsar

ਨਿਮਰਤ ਖਹਿਰਾ ਦੀ ਇਹ ਦੂਜੀ ਪੰਜਾਬੀ ਫਿਲਮ ਹੈ ਇਸ ਤੋਂ ਪਹਿਲਾਂ ਨਿਮਰਤ ਖਹਿਰਾ ਅਮਰਿੰਦਰ ਗਿੱਲ ਦੀ ਫਿਲਮ ਲਹੋਰੀਏ 'ਚ ਨਜ਼ਰ ਆਏ ਸਨ ।ਪਰ ਅਫਸਰ ਫਿਲਮ 'ਚ ਨਿਮਰਤ ਖਹਿਰਾ ਲੀਡ ਰੋਲ 'ਚ ਵਿਖਾਈ ਦੇਣਗੇ ।ਤਰਸੇਮ ਜੱਸੜ ਅਤੇ ਉਨ੍ਹਾਂ ਦੀ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾਂ ਪੰਜ ਅਕਤੂਬਰ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਇਸ ਫਿਲਮ ਦੇ ਗੀਤ ਲੋਕਾਂ ਨੂੰ ਖਾਸੇ ਪਸੰਦ ਆ ਰਹੇ ਨੇ । ਇਸ ਫਿਲਮ ਦਾ ਗੀਤ 'ਖੀਨ ਖਾਬ' ਵੀ ਲੋਕਾਂ ਨੂੰ ਪਸੰਦ ਆ ਰਿਹਾ ਹੈ ।

 

 

Related Post