ਵੀਰੇ ਦੀ ਵੈਡਿੰਗ ਦਾ ਨਵਾਂ ਗੀਤ ਜਾਰੀ, ਭੰਗੜੇ ਦੇ ਨਾਲ ਦਿਖਿਆ Hotness ਦਾ ਤੜਕਾ

By  Gourav Kochhar May 11th 2018 06:17 AM

ਇੰਨੀ ਦਿਨੀਂ ਵਿਆਹ ਦਾ ਸੀਜਨ ਹੈ। ਸੋਨਮ ਕਪੂਰ ਦੀ ਹੋ ਗਈ , ਨੇਹਾ ਧੂਪੀਆ ਨੇ ਵੀ ਕਰ ਲਿਆ ਅਤੇ ਲੱਗਦਾ ਹੈ ਕਿ 1 ਜੂਨ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ ਕਿਉਂਕਿ ਉਸ ਦਿਨ ਫਿਲਮ ‘ਵੀਰੇ ਦੀ ਵੈਡਿੰਗ’ ਰਿਲੀਜ਼ ਹੋਵੇਗੀ। ਜਿਸਦਾ ਨਵਾਂ ਗੀਤ ਵੀਰਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ।ਕਰੀਨਾ ਕਪੂਰ ਖਾਨ ਅਤੇ ਸੋਨਮ ਕਪੂਰ Sonam Kapoor ਨਾਲ ਗਰਲ ਗੈਂਗ ਦੀ ਲਾਈਫ ਤੇ ਬਣੀ ਫਿਲਮ ‘ ਵੀਰੇ ਦੀ ਵੈਡਿੰਗ’ ਨੂੰ ਲੈ ਕੇ ਅੱਜਕੱਲ੍ਹ ਬਹੁਤ ਚਰਚਾ ਹੈ।

veere di wedding

ਫਿਲਮ Veere Di Wedding ਦਾ ਬਹੁਤ ਹੀ ਬੋਲਡ ਟ੍ਰੇਲਰ ਪਿਛਲੇ ਦਿਨੀਂ ਆਇਆ ਸੀ ਅਤੇ ਹੁਣ ਇਸ ਫਿਲਮ ਦਾ ਇੱਕ ਹੋਰ ਗੀਤ ਜਾਰੀ ਕੀਤਾ ਗਿਆ ਹੈ। ਪੰਜਾਬੀ ਦੀ ਫੇਮਸ ਲੋਕ ਧੁਨ ‘ਭਾਂਗੜਾ ਤਾ ਸਜਦਾ’ ਦੇ ਨਾਮ ਤੇ ਹੀ ਇੱਕ ਨਵਾਂ ਗੀਤ ਬਣਾਇਆ ਗਿਆ ਹੈ। ਸਾਫ ਗੱਲ ਹੈ ਕਿ ਫਿਲਮ ਵਿਆਹ ਦੇ ਆਲੇ ਦੁਆਲੇ ਜਿਆਦਾ ਰਹਿਣ ਵਾਲੀ ਹੈ ਇਸਲਈ ਭੰਗੜੇ ਵਾਲੇ ਗੀਤ ਦੇ ਨਾਲ ਮੌਜ ਮਸਤੀ ਦਾ ਆਲਮ ਹੈ। ਗੀਤ ਵਿੱਚ ਕਰੀਨਾ ਕਪੂਰ, ਸੋਨਮ ਕਪੂਰ ਆਹੂਜਾ Sonam Kapoor Ahuja, ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਦੇ ਨਾਲ ਸੁਮਿਤ ਵਿਆਸ ਵੀ ਹਨ।

veere di wedding

ਸ਼ਾਸ਼ਵਤ ਸਚਦੇਵ ਦੀ ਇਸ ਕੰਪੋਜੀਸ਼ਨ ਦੇ ਲਈ ਨੇਹਾ ਕੱਕੜ , ਰੋਮੀ , ਸੁਰਇਆ ਰਘੁਨਾਥਨ ਅਤੇ ਸ਼ਾਸ਼ਵਤ ਨੇ ਆਵਾਜ ਦਿੱਤੀ ਹੈ। ਇਹ ਗੀਤ ਤੁਸੀਂ ਦੇਖ ਸਕਦੇ ਹੋ। ਸ਼ਸ਼ਾਂਕ ਘੋਸ਼ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਜਿਹੜੀ ਵੈਡਿੰਗ ਦੀ ਗੱਲ ਨੂੰ ਲੈ ਕੇ ਐਕਸਾਈਟਮੈਂਟ ਸੀ ਉਹ ਵਿਆਹ ਕਰੀਨਾ ਕਪੂਰ ਦੇ ਕਿਰਦਾਰ ਦੀ ਹੈ।ਹਾਲ ਹੀ ਵਿੱਚ ਫਿਲਮ ਦੇ ਟ੍ਰੇਲਰ ਵਿੱਚ ਚਾਰਾਂ ਮਹਿਲਾ ਕਿਰਦਾਰਾਂ ਨੂੰ ਮੌਜ ਮਸਤੀ ਅਤੇ ਦੋਸਤਾਂ ਦੇ ਰਿਸ਼ਤਿਆਂ ਦੇ ਵਿੱਚ ਖੁੱਲ੍ਹ ਕੇ ਬੋਲਣ ਦੀ ਪਰੰਪਰਾ ਨੂੰ ਦਿਖਾਇਆ ਗਿਆ ਹੈ।

ਕਿਸੇ ਦਾ ਵਿਆਹ ਹੋਣ ਵਾਲਾ ਹੈ, ਕੋਈ ਅਲੱਗ ਹੋਣ ਵਾਲਾ ਹੈ ਅਤੇ ਕੋਈ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਇਸ ਤਰ੍ਹਾਂ ਦੇ ਕਿਰਦਾਰਾਂ ਦੀ ਕਹਾਣੀ ਹੈ ਇਹ ਫਿਲਮ। ਇਸ ਫਿਲਮ ਨਾਲ ਕਰੀਨਾ ਕਪੂਰ ਖਾਨ Kareena Kapoor Khan ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ। ਦੋ ਸਾਲ ਪਹਿਲਾਂ ਉਹ ਉਡਤਾ ਪੰਜਾਬ ਵਿੱਚ ਨਜ਼ਰ ਆਈ ਸੀ ਅਤੇ ਫਿਰ ਤੈਮੂਰ ਦੇ ਜਨਮ ਤੋਂ ਬਾਅਦ ਉਹ ਫਿਲਮਾਂ ਤੋਂ ਦੂਰ ਹੋ ਗਈ।

kareena-sonam

ਫਿਲਮ ਵੀਰੇ ਦੀ ਵੈਡਿੰਗ ਵਿੱਚ ਕਪੂਰਜ਼ ਦੀ ਭਰਮਾਰ ਹੈ। ਇਸ ਫਿਲਮ ਵਿੱਚ ਕਰੀਨਾ ਦੇ ਇਲਾਵਾ ਸੋਨਮ ਕਪੂਰ Sonam Kapoor ਹਨ। ਫਿਲਮ ਨੂੰ ਏਕਤਾ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਦੇ ਨਾਲ ਸੋਨਮ ਦੀ ਭੈਣ ਰਿਆ ਕਪੂਰ ਪੋ੍ਰਡਿਊਸ ਕਰ ਰਹੀ ਹੈ। ਇਸ ਫਿਲਮ ਨੂੰ ਇੰਡੀਆ ਦੀ ਰਿਅਲ ‘ਚਿਕ ਫਲਿਕ’ ਕਿਹਾ ਜਾ ਰਿਹਾ ਹੈ ਯਾਨਿ ਅਜਿਹੀ ਫਿਲਮ ਜੋ ਫੀਮੇਲ ਆਡਿੰਅਸ ਨੂੰ ਧਿਆਨ ਵਿੱਚ ਰੱਖ ਕੇ ਸੈਲੀਬ੍ਰੇਸ਼ਨ ਅਤੇ ਮੌਜ ਮਸਤੀ ਨੂੰ ਦਰਸਾਉਂਦੀ ਹੈ। ਇਹ ਫਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ।

ਦੱਸ ਦੇਈਏ ਕਿ ਇਸ ਫਿਲਮ ਦਾ ਪਹਿਲਾ ਗੀਤ ‘ਤਾਰੀਫਾਂ’ ਵੀ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਉਂਝ ਤੈਮੂਰ ਤੋਂ ਬਾਅਦ ਕਰੀਨਾ ਦੀ ਇਹ ਪਹਿਲੀ ਫਿਲਮ ਹੈ। ਉੱਥੇ ਸੋਨਮ ਦਾ ਵੀ ਹਾਲ ਵਿੱਚ ਵਿਆਹ ਹੋ ਗਿਆ ਹੈ ਅਤੇ ਵਿਆਹ ਤੋਂ ਬਾਅਦ ਹੁਣ ਫਿਲਮ ਦੇ ਪ੍ਰਮੋਸ਼ਨ ਵਿੱਚ ਲੱਗ ਜਾਵੇਗੀ।

veere di wedding

Related Post