ਫੈਨ ਵੱਲੋਂ ਦਿੱਤੇ ਤੋਹਫ਼ੇ ਨੂੰ ਸਿਰ ਮੱਥੇ ਲਗਾ ਕੇ ਕਰਨ ਔਜਲਾ ਕੀਤਾ ਕਬੂਲ, ਦੇਖੋ ਵਾਇਰਲ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਮਸ਼ੀਨਾਂ ਵਜੋਂ ਜਾਣੇ ਜਾਂਦੇ ਕਰਨ ਔਜਲਾ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਕਰਨ ਔਜਲਾ ਦੇ ਕਿਸੇ ਸਟੇਜ ਸ਼ੋਅ ਦਾ ਹੈ ।
View this post on Instagram
ਵੀਡੀਓ ‘ਚ ਦੇਖ ਸਕਦੇ ਹੋ ਫੈਨ ਨੇ ਉਨ੍ਹਾਂ ਨੂੰ ਇੱਕ ਤਸਵੀਰ ਤੋਹਫ਼ੇ ਵਜੋਂ ਦਿੱਤੀ । ਜਿਸ ਨੂੰ ਕਰਨ ਔਜਲਾ ਨੇ ਸਿਰ ਮੱਥੇ ਲਗਾ ਕੇ ਕਬੂਲ ਕੀਤਾ । ਇਸ ਫੋਟੋ ਫਰੇਮ 'ਚ ਕਰਨ ਔਜਲਾ ਦੇ ਮਰਹੂਮ ਪਿਤਾ ਦੀ ਤਸਵੀਰ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਵਾਇਰਲ ਪੇਜ਼ ‘ਤੇ ਇਸ ਵੀਡੀਓ ਨੂੰ ਅਠਾਸੀ ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ।
View this post on Instagram
ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਸ਼ੇਖ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ । ਇਸ ਗੀਤ ਨੂੰ ਵੀ ਹਰ ਵਾਰ ਦੀ ਤਰ੍ਹਾਂ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਉਹ ਨੋ ਨੀਡ, ਹੇਅਰ, ਰਿਮ V/S ਝਾਂਜਰ, ਡੌਂਟ ਵਰੀ, ਹਿੰਟ, ਇੰਕ, ਕੋਈ ਚੱਕਰ ਨਹੀਂ, ਫੈਕਟਸ , ਹਿਸਾਬ, ਰੈੱਡ ਆਈਜ਼, ਝਾਂਜਰ, ਚਿੱਟਾ ਕੁੜਤਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਕਰਨ ਔਜਲਾ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਜੱਸੀ ਗਿੱਲ, ਦੀਪ ਜੰਡੂ ਤੋਂ ਇਲਾਵਾ ਕਈ ਹੋਰ ਗਾਇਕ ਵੀ ਗਾ ਚੁੱਕੇ । ਇਸ ਤੋਂ ਇਲਾਵਾ ਕਰਨ ਔਜਲਾ ਕਈ ਗੀਤਾਂ 'ਚ ਰੈਪ ਵੀ ਕਰ ਚੁੱਕੇ ਨੇ ।