ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬੀ ਵੈੱਬ ਸੀਰੀਜ਼ ‘ਚੌਸਰ’ ਦੇਖੋ ਪੀਟੀਸੀ ਪਲੇਅ ਐਪ ‘ਤੇ

By  Lajwinder kaur February 21st 2022 06:11 PM

ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲਣਗੇ।

chosar poster

ਹੋਰ ਪੜ੍ਹੋ :‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ’-ਜਗਜੀਤ ਸੰਧੂ, ਪੰਜਾਬੀ ਹੀਰੋ ਨੇ ਇਸ ਅੰਦਾਜ਼ ਦੇ ਨਾਲ ਆਪਣੀ ਵਹੁਟੀ ਲਈ ਕੀਤਾ ਪਿਆਰ ਦਾ ਇਜ਼ਹਾਰ

ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕਾਂ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ ਅਤੇ ਪ੍ਰੋਡਿਊਸ ਕੀਤਾ ਹੈ ਰਾਬਿੰਦਰ ਨਾਰਾਇਣ ਨੇ ।

Chausar release

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ, ਸਾਜ਼ ਲਈ ਲਿਖਿਆ ਪਿਆਰ ਭਰਿਆ ਸੁਨੇਹਾ

ਪੀਟੀਸੀ ਨੈੱਟਵਰਕ ਜੋ ਕਿ ਹਮੇਸ਼ਾ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦੇ ਨੇ ਤੇ ਕਦੀ ਵੀ ਕੋਈ ਕਮੀ ਨਹੀਂ ਆਉਣ ਦਿੰਦੇ। ਤਾਜ਼ੇ ਪੰਜਾਬੀ ਗੀਤ, ਰਿਆਲਟੀ ਸ਼ੋਅ, ਸ਼ਾਰਟ ਫ਼ਿਲਮਾਂ, ਧਾਰਮਿਕ ਪ੍ਰੋਗਰਾਮ, ਪੰਜਾਬੀਆਂ ਨਾਲ ਜੁੜੇ ਪ੍ਰੋਗਰਾਮ ਸਭ ਦਰਸ਼ਕਾਂ ਨੂੰ ਪੀਟੀਸੀ ਉੱਤੇ ਮਿਲਦੇ ਹਨ। ਜਿਸ ਕਰਕੇ ਪੀਟੀਸੀ ਪੰਜਾਬੀ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ ਦਾ ਹਰਮਨ ਪਿਆਰ ਚੈਨਲ ਹੈ। ਸੋ ਹੁਣ ਦਰਸ਼ਕਾਂ ਦੇ ਲਈ ਪੰਜਾਬੀ ਭਾਸ਼ਾ 'ਚ ਦਮਦਾਰ ਵੈੱਬ ਸੀਰੀਜ਼ ਚੌਸਰ ਲੈ ਕੇ ਆਏ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

A post shared by PTC Punjabi (@ptcpunjabi)

 

 

Related Post