ਦੇਖੋ ਸਿਆਸੀ ਡਰਾਮੇ ਦੇ ਰੰਗ, ਦਰਸ਼ਕਾਂ ਦੇ ਨਜ਼ਰ ਹੋਈ ਪਹਿਲੀ ਪੰਜਾਬੀ ਵੈੱਬ ਸੀਰੀਜ਼ 'ਚੌਸਰ'
ਦੇਖੋ ਸਿਆਸੀ ਡਰਾਮੇ ਦੇ ਰੰਗ, ਦਰਸ਼ਕਾਂ ਦੇ ਨਜ਼ਰ ਹੋਈ ਪਹਿਲੀ ਪੰਜਾਬੀ ਵੈੱਬ ਸੀਰੀਜ਼ 'ਚੌਸਰ'
ਪੀਟੀਸੀ ਨੈੱਟਵਰਕ ਆਪਣੇ ਓਟੀਟੀ ਪਲੇਟਫਾਰਮ ਪੀਟੀਸੀ ਪਲੇਅ ਐਪ 'ਤੇ 'ਚੌਸਰ - ਦਿ ਪਾਵਰ ਗੇਮਜ਼' (Chausar-The Power Games ) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਜੀ ਹਾਂ ਰਾਜਨੀਤੀ ਡਰਾਮੇ ਦੇ ਅਧਾਰਿਤ ਪੰਜਾਬ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼ ਚੌਸਰ ਜਿਸ ਦਾ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਤੇ ਇਹ ਨਵੀਂ ਵੈੱਬ ਸੀਰੀਜ਼ ਦਰਸ਼ਕਾਂ ਦੇ ਵਿਚਕਾਰ ਹੋ ਗਈ ਹੈ। ਦਰਸ਼ਕਾਂ ਵੱਲੋਂ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਵੈਲਕਮ ਕੀਤਾ ਭਾਬੀ ਦਾ

ਦੱਸ ਦਈਏ ਪੀਟੀਸੀ ਪੰਜਾਬੀ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ‘ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ ਹੈ। ਸਮੇਂ ਦੇ ਨਾਲ ਉਹ ਮਨੋਰੰਜਨ ਦੇ ਹਰ ਰੰਗ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਰਿਆਲਟੀ ਸ਼ੋਅ ਤੋਂ ਲੈ ਕੇ ਸ਼ਾਰਟ ਫ਼ਿਲਮਾਂ ਤੱਕ ਅਤੇ ਹੁਣ ਵੈੱਬ ਸੀਰੀਜ਼ ਇਹ ਸਾਰੇ ਮਨੋਰੰਜਨ ਦੇ ਰੰਗ ਸਿਰਫ ਪੀਟੀਸੀ ਪੰਜਾਬੀ ਨੇ ਹੀ ਕਰਕੇ ਦਿਖਾਇਆ ਹੈ।

ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਆਪਣੇ ਦਰਸ਼ਕਾਂ ਲਈ ਲੈ ਕੇ ਆਇਆ ਹੈ, ਜੋ ਕਿ ਸਿਆਸਤ ਦੇ ਰੰਗਾਂ ਨੂੰ ਬਖੂਬੀ ਬਿਆਨ ਕਰਦੀ ਹੈ। ਹਾਈ ਪੋਲੀਟੀਕਲ ਸਿਆਸੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ 'ਤੇ ਸਟ੍ਰੀਮ ਹੋ ਚੁੱਕੀ ਹੈ। ਇਸ ਵੈੱਬ ਸੀਰੀਜ਼ ਦੇ 10 ਐਪੀਸੋਡ ਨੇ ਜੋ ਕਿ ਦਰਸ਼ਕਾਂ ਨੂੰ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸਿਆਸਤ ਦੇ ਪਰਦੇ ਦੇ ਪਿੱਛੇ ਦੇ ਖਤਰਨਾਕ ਰੰਗਾਂ ਨੇ ਦੇਖਣਗੇ। ਇਸ ਵੈੱਬ ਸੀਰੀਜ਼ ਨੂੰ ਦੇਖਣ ਦੇ ਲਈ ਪੀਟੀਸੀ ਪਲੇ ਐਪ ਨੂੰ ਡਾਊਨਲੋਡ ਕਰੋ ਅਤੇ ਸਬਸਕ੍ਰਾਈਬ ਕਰੋ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਸੋ ਦਰਸ਼ਕ ਕਿਸੇ ਵੀ ਸਮੇਂ ਆਪਣੇ ਫੋਨ ਦੀ ਸਕਰੀਨ ਤੇ ਟੀਵੀ ਸਕਰੀਨ ਉੱਤੇ ਦੇਖ ਸਕਦੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
