ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਇਸ਼ਕ ਬਸੇਰਾ’
Shaminder
January 21st 2021 03:43 PM --
Updated:
January 21st 2021 04:28 PM
ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫਤੇ ਤੁਹਾਨੂੰ ਇੱਕ ਨਵੀਂ ਸ਼ੋਰਟ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਵੀ ਤੁਹਾਨੂੰ ਇੱਕ ਨਵੀਂ ਸ਼ੌਰਟ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਜੀ ਹਾਂ ਇਸ ਸ਼ੁੱਕਰਵਾਰ, 22 ਜਨਵਰੀ ਸ਼ਾਮ ਨੂੰ 7 ਵਜੇ ਪੀਟੀਸੀ ਪੰਜਾਬੀ ‘ਤੇ ਤੁਹਾਨੂੰ ਦਿਖਾਈ ਜਾਵੇਗੀ ਫ਼ਿਲਮ ‘ਇਸ਼ਕ ਬਸੇਰਾ’ ।

ਇਸ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਜੋੜੇ ਦੇ ਨਾਲ ਸਬੰਧਤ ਹੈ । ਜੋ ਕਿ ਆਪਣੇ ਜੱਦੀ ਘਰ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ, ਕਿਉਂਕਿ ਇਸ ਘਰ ਦੇ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਮਿੱਟ ਯਾਦਾਂ ਜੁੜੀਆਂ ਹੋਈਆਂ ਹਨ ।

ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਨਣਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ‘ਤੇ । ਲਵੀਨਾ ਬੱਗਾ ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਨਿਵੇਕਲੀ ਹੈ ਅਤੇ ਇਸ ‘ਚ ਭਾਵਨਾਵਾਂ ਦੇ ਨਾਲ ਨਾਲ ਇਨਸਾਨ ਦਾ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਦੇ ਜਜ਼ਬੇ ਨੂੰ ਦਰਸਾਇਆ ਜਾਵੇਗਾ ।

ਤੁਸੀਂ ਵੀ ਵੇਖਣਾ ਚਾਹੁੰਦੇ ਹੋ ਨਵੀਆਂ ਨਵੀਆਂ ਫ਼ਿਲਮਾਂ ਅਤੇ ਗਾਣੇ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।