ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਇਸ਼ਕ ਬਸੇਰਾ’

written by Shaminder | January 21, 2021

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫਤੇ ਤੁਹਾਨੂੰ ਇੱਕ ਨਵੀਂ ਸ਼ੋਰਟ ਫ਼ਿਲਮ ਵਿਖਾਈ ਜਾਂਦੀ ਹੈ । ਇਸ ਵਾਰ ਵੀ ਤੁਹਾਨੂੰ ਇੱਕ ਨਵੀਂ ਸ਼ੌਰਟ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਜੀ ਹਾਂ ਇਸ ਸ਼ੁੱਕਰਵਾਰ, 22 ਜਨਵਰੀ ਸ਼ਾਮ ਨੂੰ 7 ਵਜੇ ਪੀਟੀਸੀ ਪੰਜਾਬੀ ‘ਤੇ ਤੁਹਾਨੂੰ ਦਿਖਾਈ ਜਾਵੇਗੀ ਫ਼ਿਲਮ ‘ਇਸ਼ਕ ਬਸੇਰਾ’ । ptc box office ਇਸ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਜੋੜੇ ਦੇ ਨਾਲ ਸਬੰਧਤ ਹੈ । ਜੋ ਕਿ ਆਪਣੇ ਜੱਦੀ ਘਰ ਦੇ ਨਾਲ ਬਹੁਤ ਹੀ ਜ਼ਿਆਦਾ ਜੁੜਿਆ ਹੁੰਦਾ ਹੈ, ਕਿਉਂਕਿ ਇਸ ਘਰ ਦੇ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਮਿੱਟ ਯਾਦਾਂ ਜੁੜੀਆਂ ਹੋਈਆਂ ਹਨ । box-office ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਨਣਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ‘ਤੇ । ਲਵੀਨਾ ਬੱਗਾ ਵੱਲੋਂ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਨਿਵੇਕਲੀ ਹੈ ਅਤੇ ਇਸ ‘ਚ ਭਾਵਨਾਵਾਂ ਦੇ ਨਾਲ ਨਾਲ ਇਨਸਾਨ ਦਾ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣ ਦੇ ਜਜ਼ਬੇ ਨੂੰ ਦਰਸਾਇਆ ਜਾਵੇਗਾ । ishq basera ਤੁਸੀਂ ਵੀ ਵੇਖਣਾ ਚਾਹੁੰਦੇ ਹੋ ਨਵੀਆਂ ਨਵੀਆਂ ਫ਼ਿਲਮਾਂ ਅਤੇ ਗਾਣੇ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

0 Comments
0

You may also like