ਪਿਤਾ ਦਾਰਾ ਸਿੰਘ ਵਾਂਗ ਹੀ ਵਿੰਦੂ ਦਾਰਾ ਸਿੰਘ ਕਰਦੇ ਨੇ ਕਸਰਤ, ਦੇਖੋ ਵੀਡੀਓ

By  Lajwinder kaur March 14th 2019 12:42 PM -- Updated: March 14th 2019 12:52 PM

ਪੀਟੀਸੀ ਨੈੱਟਵਰਕ ਜੋ ਕਿ ਦੁਨੀਆਂ ਦਾ ਨੰਬਰ ਵਨ ਪੰਜਾਬੀ ਨੈੱਟਵਰਕ ਬਣ ਚੁੱਕਿਆ ਹੈ। ਜਿਸ ਦੇ ਚਲਦੇ ਪੀਟੀਸੀ ਨੈੱਟਵਰਕ ਵੱਲੋਂ ਨਵੇਂ ਤਿੰਨ ਹੋਰ ਪੰਜਾਬੀ ਚੈਨਲ ਲੌਂਚ ਕੀਤੇ ਜਾ ਚੁੱਕੇ ਹਨ। ਜਿਹਨਾਂ ਜੋ ਇੱਕ ਚੈਨਲ ਹੈ ਪੀਟੀਸੀ ਗੋਲਡ ਜਿਸ ਉੱਤੇ ਪੰਜਾਬੀ ਮਨੋਰੰਜਨ, ਖੇਡਾਂ ਤੇ ਸਿਹਤ ਨਾਲ ਸਬੰਧਿਤ ਸ਼ੋਅ ਸ਼ੁਰੂ ਕੀਤੇ ਗਏ ਹਨ।

View this post on Instagram

 

Want to know the fitness mantra of @vindusingh? Watch Star Fit on 14th March at 7:30 PM only on PTC Punjabi Gold @itsmunishpuri #PTCPunjabiGold #StarFit #vindudarasingh

A post shared by PTC Punjabi (@ptc.network) on Mar 13, 2019 at 10:51pm PDT

ਹੋਰ ਵੇਖੋ:ਦਾਦੇ ਤੇ ਪਿਤਾ ਵਾਂਗ ਮਿਹਨਤੀ ਹੈ ਸਨੀ ਦਿਓਲ ਦਾ ਪੁੱਤਰ ਕਰਣ ਦਿਓਲ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਦੇ ਨਵੇਂ ਪੰਜਾਬੀ ਚੈਨਲ ਪੀਟੀਸੀ ਗੋਲਡ ਉੱਤੇ ਨਵਾਂ ਸ਼ੋਅ ‘ਸਟਾਰ ਫਿੱਟ’ ਸ਼ੁਰੂ ਕੀਤੀ ਗਿਆ ਹੈ। ਜਿਸ ‘ਚ ਫੈਨਜ਼ ਨੂੰ ਦੇਖਣ ਨੂੰ ਮਿਲੇਗਾ ਕਿਵੇਂ ਫਿੱਟ ਰਹਿੰਦੇ ਉਹਨਾਂ ਦੇ ਹਰਮਨ ਪਿਆਰੇ ਸਿਤਾਰੇ। ਲਓ ਜੀ ਤੁਸੀਂ ਦੇਖ ਸਕਦੇ ਹੋ ਇਸ ਸ਼ੋਅ ਦੀਆਂ ਕੁਝ ਝਲਕੀਆਂ।

View this post on Instagram

 

Do you want to know the fitness secrets of @vindusingh? Watch Star Fit tomorrow (14th march) at 7:30 PM only on PTC Punjabi Gold @itsmunishpuri #PTCPunjabiGold #FitnessFreak #StarFit #PTCNetwork

A post shared by PTC Punjabi (@ptc.network) on Mar 13, 2019 at 10:54pm PDT

ਇਸ ਵਾਰ ਸਟਾਰ ਫਿੱਟ ਸ਼ੋਅ ‘ਚ ਵਿੰਦੂ ਦਾਰਾ ਸਿੰਘ ਫੈਨਜ਼ ਨਾਲ ਸਾਂਝੇ ਕਰਨਗੇ ਆਪਣੇ ਫਿੱਟ ਰਹਿਣ ਦੇ ਮੰਤਰ। ਇਸ ਸ਼ੋਅ ਦੀਆਂ ਕੁਝ ਵੀਡੀਓਜ਼ ਕਲਿੱਪ ਇੰਸਟਾਗ੍ਰਾਮ ਉੱਤੇ ਦੇਖਣ ਨੂੰ ਮਿਲ ਰਹੀਆਂ ਹਨ। ਇਹਨਾਂ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਿੰਦੂ ਦਾਰਾ ਸਿੰਘ ਹੋਸਟ ਮੁਨੀਸ਼ ਪੁਰੀ ਨੂੰ ਕਸਰਤ ਦੇ ਗੁਣ ਸਿਖਾ ਰਹੇ ਹਨ। ਵਿੰਦੂ ਦਾਰਾ ਸਿੰਘ ਮੇਜ਼ਬਾਨ ਮੁਨੀਸ਼ ਪੁਰੀ ਨੂੰ ਬੈਟਲ ਰੋਪ ਤੇ ਕਈ ਹੋਰ ਐਕਸਰਸਾਇਜ਼ ਤੋਂ ਜਾਣੂ ਕਰਵਾ ਰਹੇ ਹਨ। ਇਸ ਪੂਰੇ ਸ਼ੋਅ ਦਾ ਲੁਤਫ਼ ਸਰੋਤੇ ਪੀਟੀਸੀ ਗੋਲਡ ਚੈਨਲ ਉੱਤੇ ਲੈ ਸਕਦੇ ਹਨ। ਮਨੀਸ਼ ਪੁਰੀ ਵੱਲੋਂ ਹੋਸਟ ਕੀਤਾ ਜਾਂਦਾ ਇਹ ਸ਼ੋਅ ਹਰ ਸੋਮਵਾਰ ਅਤੇ ਵੀਰਵਾਰ ਨੂੰ ਸ਼ਾਮ ਦੇ 7.30 ਵਜੇ ਟੀਵੀ ਉੱਤੇ ਦੇਖਿਆ ਜਾ ਸਕਦਾ ਹੈ।

 

Related Post