ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਮਨਜੀਤ ਕੌਰ ਵਿਖਾਉਣਗੇ ਆਪਣੇ ਲਜ਼ੀਜ਼ ਪਕਵਾਨਾਂ ਦਾ ਕਮਾਲ 

By  Shaminder April 11th 2019 03:23 PM -- Updated: April 11th 2019 03:27 PM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਇਸ ਸ਼ੋਅ ਦੀ ਪ੍ਰਤੀਭਾਗੀ ਮਨਜੀਤ ਕੌਰ ਨੂੰ । ਜੋ ਆਪਣੀਆਂ ਰੈਸਿਪੀ ਰਾਹੀਂ ਸ਼ੋਅ ਦੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ ਜਿੱਤਣਗੇ ।ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ । ਜਿਨ੍ਹਾਂ ਦੇ ਜ਼ਰੀਏ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ ।

ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਹੁਸ਼ਿਆਰਪੁਰ ਦਾ ਹਿਤੇਸ਼ ਵਿਖਾਏਗਾ ਆਪਣਾ ਹੁਨਰ

https://www.facebook.com/ptcpunjabi/videos/1033638220171482/?v=1033638220171482

ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਜਿਨ੍ਹਾਂ ਲੋਕਾਂ ਦੀ ਲਜ਼ੀਜ਼ ਖਾਣੇ ਬਨਾਉਣ 'ਚ ਰੂਚੀ ਹੈ ਉਨ੍ਹਾਂ ਲਈ ਇੱਕ ਨਵਾਂ ਮੰਚ ਪ੍ਰਦਾਨ ਕੀਤਾ ਗਿਆ ਹੈ । ਜਿਸ 'ਤੇ ਖਾਣਾ ਬਨਾਉਣ ਦੇ ਸ਼ੁਕੀਨ ਲੋਕ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ ।ਇਸ ਸ਼ੋਅ ਦਾ ਪ੍ਰਸਾਰਣ ਬਾਰਾਂ ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਰਾਤ ਅੱਠ ਵੱਜ ਕੇ ਪੰਤਾਲੀ ਮਿੰਟ 'ਤੇ ਕੀਤਾ  ਜਾਵੇਗਾ । ਇਸ ਸ਼ੋਅ 'ਚ  ਅੰਮ੍ਰਿਤਸਰ ਦੇ ਰਹਿਣ ਵਾਲੇ ਪ੍ਰਤੀਭਾਗੀ ਮਨਜੀਤ ਕੌਰ ਕੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ ਜਿੱਤ ਸਕਣਗੇ ! ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ 'ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ।

Punjab De SuperChef Season 4 - Contestant Manjeet Kaur

 

Related Post