ਪ੍ਰੋਮਿਲਾ ਅਗਰਵਾਲ ਆਪਣੀ ਸੁਆਦੀ ਡਿਸ਼ ਨਾਲ ਜਿੱਤ ਪਾਉ ਪੰਜਾਬ ਦੇ ਸੁਪਰ ਸ਼ੈੱਫ ਦਾ ਤਾਜ, ਦੇਖੋ ਅੱਜ ਰਾਤ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ

written by Lajwinder kaur | July 16, 2021

‘ਪੰਜਾਬ ਦੇ ਸੁਪਰ ਸ਼ੈੱਫ’ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਸਾਲ ਇਹ ਸ਼ੋਅ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ । ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਛੇ ਤੱਕ ਪਹੁੰਚ ਗਿਆ ਹੈ । PDSC6 ਹੋਰ ਪੜ੍ਹੋ :  ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼
ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ ਇਕੱਠੇ ਬਿਤਾ ਰਹੇ ਨੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਅਦਾਕਾਰਾ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
inside imge of punjab de super chef6 promila aggarwal ਇਸ ਵਾਰ ਵੀ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਲੋਕ ਇਸ ਸ਼ੋਅ ‘ਚ ਭਾਗ ਲਿਆ ਸੀ। ਤਿੰਨ ਪ੍ਰਤੀਭਾਗੀ ਇਸ ਵਾਰ ਇਸ ਸ਼ੋਅ ਦੇ ਫਿਨਾਲੇ ‘ਚ ਪਹੁੰਚੇ  ਹਨ। ਪ੍ਰੋਮਿਲਾ ਅਗਰਵਾਲ (Promilla Aggarwal ) ਵੀ ਫਿਨਾਲੇ ਚ ਪਹੁੰਚੀ ਹੈ। ਸੋ ਦੇਖਣਾ ਇਹ ਹੋਵੇਗਾ ਕਿ ਉਹ ਆਪਣੀ ਡਿਸ਼ ਦੇ ਨਾਲ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ ਦੇ ਦਿਲ ਜਿੱਤ ਪਾਵੇਗੀ। inside imge of ptc punjabi punjab de super chef ਸੋ ਦੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।  

 
View this post on Instagram
 

A post shared by PTC Punjabi (@ptc.network)

 

0 Comments
0

You may also like