ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ 'Canada De Superchef', ਇਸ ਤਰ੍ਹਾਂ ਭੇਜੋ ਐਂਟਰੀ

written by Lajwinder kaur | September 16, 2021

ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ ਜੋ ਕਿ ਪੰਜਾਬੀ ਨੂੰ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾ ਰਿਹਾ ਹੈ। ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਟੀਵੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਜਿਸਦੇ ਚੱਲਦੇ ਕੈਨੇਡਾ 'ਚ ਵੀ ਪੀਟੀਸੀ ਪੰਜਾਬੀ ਚੈਨਲ ਦਾ ਪੂਰਾ ਸਿੱਕਾ ਚੱਲਦਾ ਹੈ। ਜਿਸ ਕਰਕੇ ਉੱਥੇ ਵਸਦੇ ਪੰਜਾਬੀਆਂ ਦੇ ਮਨੋਰੰਜਨ ਲਈ ਵੀ ਪੀਟੀਸੀ ਪੰਜਾਬੀ ਵੱਖਰੇ ਤੇ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਇਸ ਲੜੀ ਦੇ ਤਹਿਤ ਇਕ ਵਾਰ ਫਿਰ ਤੋਂ ਆ ਰਿਹਾ ਹੈ ਕੈਨੇਡਾ ਦੇ ਸੁਪਰ ਸ਼ੈੱਫ ਸੀਜ਼ਨ-3 (lCanada De Superchef' Season 3)।

inside image of canada de superchef

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ

ਜੀ ਹਾਂ ਇਸ ਸ਼ੋਅ ‘ਚ ਐਂਟਰੀ ਭੇਜਣ ਲਈ ਪ੍ਰਤੀਭਾਗੀ ਇਸ ਦੱਸੀ ਹੋਈ ਈ-ਮੇਲ- ptc.canada@ptcnetwork.com ਉੱਤੇ ਜਾਂ ਫਿਰ ਵਾਟਐੱਪ ਨੰਬਰ 6475495178 ਉੱਤੇ ਆਪਣੀ ਐਂਟਰੀ ਭੇਜ ਸਕਦੇ ਹਨ। ਜੀ ਹਾਂ ਸ਼ੋਅ ਦੀ ਸ਼ੁਰੂਆਤ ਹੋਵੇਗੀ ਕੈਨੇਡਾ ਦੇ ਵੈਨਕੁਵਰ ਸ਼ਹਿਰ ਤੋਂ ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ

inside image of ptc punjabi canada de superchef

ਇਸ ਵਾਰ ਪ੍ਰਤੀਭਾਗੀਆਂ ਦੇ ਕੁਕਿੰਗ ਟੈਲੇਂਟ ਨੂੰ ਜੱਜ ਕਰਨਗੇ ‘Chef Vikram Vij’ । ਸੋ ਆਪਣੇ ਕੁਕਿੰਗ ਦੇ ਹੁਨਰ ਨੂੰ ਪੇਸ਼ ਕਰੋ ਜੱਗ ਸਾਹਮਣੇ। ਸੋ ਇਸ ਹੇਠ ਦਿੱਤੀ ਵੀਡੀਓ ਤੋਂ ਤੁਸੀਂ ਹੋਰ ਜਾਣਕਾਰੀ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ ਦਰਸ਼ਕ ਪੀਟੀਸੀ ਪਲੇਅ ਉੱਤੇ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਲੈ ਸਕਦੇ ਨੇ।

 

 

View this post on Instagram

 

A post shared by PTC Punjabi (@ptcpunjabi)

0 Comments
0

You may also like