ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਵੇਖੋ ਅੱਜ ਰਾਤ ਨੂੰ

written by Shaminder | July 16, 2021

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਹੁਣ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਟਾਈਟਲ ਮਿਲਣ ਦਾ ਮਾਣ ਪ੍ਰਾਪਤ ਹੋਵੇਗਾ । ਅੰਤਿਮ ਪੜਾਅ ਤੱਕ ਪਹੁੰਚੀਆਂ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ, ਅਰੁਣਾ ਅਤੇ ਪ੍ਰੋਮਿਲਾ ਅਗਰਵਾਲ ਸ਼ਾਮਿਲ ਹਨ । Promila ਹੋਰ ਪੜ੍ਹੋ  : ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ, ਵੀਡੀਓ ਨੂੰ ਦੇਖ ਕੇ ਕਹੋਗੇ ‘ਚੋਰਾਂ ਨੂੰ ਪੈ ਗਏ ਮੋਰ’ 
Seema Bansal ਇਸ ਦੇ ਨਾਲ ਹੀ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ । ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਹੜੀ ਪ੍ਰਤੀਭਾਗੀ ਸਾਡੇ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੀ ਹੈ । Aruna Sehgal ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਪੰਜਾਬ ਦੇ ਸੁਪਰ ਸ਼ੈੱਫ ਦਾ ਇਹ ਕਾਰਵਾਂ ਖਾਣਾ ਬਨਾਉਣ ਦੇ ਸ਼ੁਕੀਨ ਇਸ ਟੈਲੇਂਟ ਦੀ ਖੋਜ ‘ਚ ਨਿਕਲਿਆ ਸੀ । ਜਿਸ ਤੋਂ ਬਾਅਦ ਕੁਝ ਕੁ ਪ੍ਰਤੀਭਾਗੀ ਹੀ ਅੰਤਿਮ ਪੜਾਅ ਤੱਕ ਪਹੁੰਚ ਸਕੇ ਹਨ ।

 
View this post on Instagram
 

A post shared by PTC Punjabi (@ptc.network)

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਗ੍ਰੈਂਡ ਫਿਨਾਲੇ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ  16 ਜੁਲਾਈ, ਦਿਨ ਸ਼ੁੱਕਰਵਾਰ, 8:30 ਵਜੇ ਮਾਣ ਸਕਦੇ ਹੋ ।  

0 Comments
0

You may also like