ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ, ਵੀਡੀਓ ਨੂੰ ਦੇਖ ਕੇ ਕਹੋਗੇ ‘ਚੋਰਾਂ ਨੂੰ ਪੈ ਗਏ ਮੋਰ’

written by Rupinder Kaler | July 16, 2021

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਦੇਖ ਕੇ ਤੁਹਾਨੂੰ ਇੱਕ ਕਹਾਵਤ ਯਾਦ ਆ ਜਾਵੇਗੀ ‘ਚੋਰਾਂ ਨੂੰ ਪੈ ਗਏ ਮੋਰ’। ਦਰਅਸਲ ਇਹ ਵੀਡੀਓ ਗਾਜ਼ੀਆਬਾਦ ਦੀ ਦੱਸੀ ਜਾ ਰਹੀ ਹੈ, ਜਿੱਥੇ ਬਿਜਲੀ ਚੋਰੀ ਨੂੰ ਰੋਕਣ ਲਈ ਜਦੋਂ ਬਿਜਲੀ ਵਿਭਾਗ ਦੀ ਟੀਮ ਇਕ ਘਰ ਪਹੁੰਚੀ ਤਾਂ ਇਸ ਸਭ ਨੂੰ ਕਿਸੇ ਨੇ ਮੋਬਾਈਲ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ ।

ਹੋਰ ਪੜ੍ਹੋ :

ਸੰਜੇ ਦੱਤ ਤੋਂ ਬਾਅਦ ਹੁਣ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ

ਇਸ ਵੀਡੀਓ ਦਾ ਇੱਕ ਕਲਿੱਪ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਨੂੰ ਖੂਬ ਪਸੰਦ ਵੀ ਆ ਰਿਹਾ ਹੈ । ਇਸ ਵੀਡੀਓ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਵਿਭਾਗ ਦੀ ਟੀਮ ਇੱਕ ਘਰ ਪਹੁੰਚਦੀ ਹੈ ਜਿਥੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਜਦੋਂ ਬਿਜਲੀ ਵਿਭਾਗ ਨੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਬੂਹਾ ਨਹੀਂ ਖੋਲ੍ਹਿਆ।

ਅੰਦਰ ਵਾਲਾ ਵਿਅਕਤੀ ਸਮਝ ਗਿਆ ਕਿ ਉਸਦੀ ਚੋਰੀ ਫੜੀ ਜਾਣ ਵਾਲੀ ਹੈ। ਫਿਰ ਕੀ ਸੀ ਘਰ ਦਾ ਉਹੀ ਮੈਂਬਰ ਘਰ ਦੀ ਛੱਤ ’ਤੇ ਕੁੰਡੀਆ ਉਤਾਰਣ ਲਈ ਸੱਪ ਵਾਂਗ ਪੋੜੀਆਂ ਰਾਹੀਂ ਕੋਠੀ ’ਤੇ ਚੜ ਗਿਆ। ਜਦੋਂ ਉਹ ਚੋਰੀ ਵਾਲੀ ਤਾਰ ਦੀ ਕੁੰਡੀ ਨੂੰ ਹਟਾਉਣ ਲੱਗਦਾ ਹੈ ਤਾਂ ਬਿਜਲੀ ਵਿਭਾਗ ਦਾ ਕਰਮਚਾਰੀ ਉਸ ਨੂੰ ਮੌਕੇ ਤੇ ਹੀ ਦਬੋਚ ਲੈਂਦਾ ਹੈ ।

 

View this post on Instagram

 

A post shared by Voompla (@voompla)

0 Comments
0

You may also like